Punjab
ਕੈਬਨਿਟ ਮੰਤਰੀ ਡਾ ਰਵਜੋਤ ਵਲੋਂ ਹਿਓਮਨ ਰਾਇਟਸ ਐਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਸਮਾਜ ਸੇਵੀ ਕੰਮਾਂ ਦੀ ਭਰਭੂਰ ਸ਼ਲਾਘਾ
Cabinet Minister Dr. Ravjot highly appreciates the social work of Human Rights and Anti-Drugs Movement Punjab
Cabinet Minister Dr. Ravjot highly appreciates the social work of Human Rights and Anti-Drugs Movement Punjab
ਹਿਓਮਨ ਰਾਇਟਸ ਐਡ ਐਂਟੀ ਡਰੱਗਸ ਮੂਵਮੈਂਟ ਵਲੋਂ ਪੰਜਾਬ ਭਰ ਚ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਜਾਵੇਗਾ ਪ੍ਰੇਰਿਤ -ਹਰਮਨ ਸਿੰਘ ਕੌਮੀ ਕਨਵੀਨਰ
ਹੁਸ਼ਿਆਰਪੁਰ / ਮਨਜੋਤ ਸਿੰਘ
ਪੰਜਾਬ ਦੇ ਬਹਾਦੁਰ ਤੇ ਨਿਧੜਕ ਸਾਬਕਾ ਡੀ ਜੀ ਪੀ ਸ਼੍ਰੀ ਸ਼ਸ਼ੀ ਕਾਂਤ ਵਲੋਂ ਚਲਾਈ ਜਾ ਰਹੀ ਹਿਓਮਨ ਰਾਇਟਸ ਐਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕੌਮੀ ਕਨਵੀਨਰ ਹਰਮਨ ਸਿੰਘ ਨੇ ਕੈਬਨਿਟ ਮੰਤਰੀ ਡਾ ਰਵਜੋਤ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਵੱਲੋਂ ਨਸ਼ੇ ਦੇ ਸਮਗਲਰਾਂ ਨੂੰ ਨੱਥ ਪਾਉਣ ਦੇ ਨਾਲ- ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ, ਉਸ ਤੋਂ ਇਹ ਆਸ ਲਗਾਈ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨਸ਼ਿਆਂ ਦੇ ਕੋਹੜ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਿਓਮਨ ਰਾਇਟਸ ਐਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਵਲੋਂ ਵੀ ਜਿਲਾ ਅਤੇ ਬਲਾਕ ਪੱਧਰ ਤੇ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ.ਇਸ ਸਮੇ ਕੈਬਨਿਟ ਮੰਤਰੀ ਡਾ ਰਵਜੋਤ ਵਲੋਂ ਹਿਓਮਨ ਰਾਇਟਸ ਐਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਸਮਾਜ ਸੇਵੀ ਕੰਮਾਂ ਦੀ ਭਰਭੂਰ ਸ਼ਲਾਘਾ ਵੀ ਕੀਤੀ ਗਈ.
ਵੱਡੀ ਖਬਰ ; ED ਵੱਲੋਂ 40 ਕਰੋੜ ਦੇ ਘਪਲੇ ਵਿਚ ਫਸੀ ਮਾਡਲ ਗ੍ਰਿਫਤਾਰ
ਸੰਸਥਾ ਦੇ ਕੌਮੀ ਕਨਵੀਨਰ ਹਰਮਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਾ ਉਲੀਕੀ ਬੈਠੇ ਹਨ ਅਤੇ ਇਹ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਪੰਜਾਬ ਦਾ ਜਵਾਨ, ਕਿਸਾਨ, ਵਪਾਰੀ, ਉਦਯੋਗਪਤੀ ਗੱਲ ਕੀ ਹਰੇਕ ਵਰਗ ਖੁਸ਼ਹਾਲ ਹੋਵੇ। ਉਨਾ ਕਿਹਾ ਕਿ ਕੁਰਾਹੇ ਪਈ ਨੌਜਵਾਨ ਪੀੜੀ ਜੋ ਕਿ ਨਸ਼ਿਆਂ ਦੇ ਰੂਪ ਵਿੱਚ ਜਹਿਰ ਲੈ ਰਹੀ ਹੈ, ਨੂੰ ਰੋਕਣ ਦੇ ਉਪਰਾਲੇ ਵੀ ਸ਼ੁਰੂ ਕੀਤੇ ਗਏ ਹਨ । ਇਸ ਮੌਕੇ ਉਨ੍ਹਾਂ ਨਾਲ ਹਿਓਮਨ ਰਾਇਟਸ ਐਡ ਐਂਟੀ ਡਰੱਗਸ ਮੂਵਮੈਂਟ ਦੁਆਬਾ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਹੋਰ ਵੀ ਅਨੇਕਾਂ ਅਹੁਦੇਦਾਰ ਹਾਜਰ ਸਨ।








