ਮੁੱਖ ਚੋਣ ਕਮਿਸ਼ਨਰ ਵਲੋਂ ਰਾਹੁਲ ਗਾਂਧੀ ਨੂੰ ਚੇਤਾਵਨੀ, ਕਿਹਾ ਦੇਸ਼ ਤੋਂ ਮਾਫੀ ਮੰਗੋਂ
Chief Election Commissioner warns Rahul Gandhi, asks him to apologize to the country

Chief Election Commissioner warns Rahul Gandhi, asks him to apologize to the country
ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਤੇ ਵੋਟਰ ਸੂਚੀ ਨੂੰ ਲੈ ਕੇ ਜੋ ਇਲਜ਼ਾਮ ਲਗਾਏ ਹਨ, ਉਹ ਬਿਲਕੁਲ ਗਲਤ ਤੇ ਨਿਰਾਧਾਰ ਹਨ। ਜੇਕਰ ਉਨ੍ਹਾਂ ਕੋਲ ਆਪਣੇ ਦਾਅਵੇ ਦਾ ਸਬੂਤ ਹੈ ਤਾਂ ਉਨ੍ਹਾਂ ਨੇ 7 ਦਿਨਾਂ ਦੇ ਅੰਦਰ ਹਲਫਨਾਮਾ ਦੇਣਾ ਹੋਵੇਗਾ ਨਹੀਂ ਤਾਂ ਉੁਨ੍ਹਾਂ ਨੂੰ ਪੂਰੇ ਦੇਸ਼ ਤੋਂ ਮਾਫੀ ਮੰਗਣੀ ਹੋਵੇਗੀ।
ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨੂੰ ਸ਼ੁੱਧ ਕਰਨਾ ਇਕ ਸਾਂਝੀ ਜ਼ਿੰਮੇਵਾਰੀ ਹੈ ਪਰ ਬਿਹਾਰ ਵਿਚ ਕਿਉਂਕਿ ਸਾਡੇ ਬੂਥ ਲੈਵਲ ਅਧਿਕਾਰੀਆਂ ਨੇ ਬੂਥ ਲੈਵਲ ਏਜੰਟਾਂ ਦੇ ਸਿਆਸੀ ਪਾਰਟੀਆਂ ਨਾਲ ਮਿਲ ਕੇ ਕੰਮ ਕੀਤਾ। ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਪੀਪੀਟੀ ਦਿਖਾ ਕੇ ਜਿਸ ਵਿਚ ਚੋਣ ਕਮਿਸ਼ਨ ਦੇ ਅੰਕੜੇ ਨਹੀਂ ਹਨ, ਗਲਤ ਤਰੀਕੇ ਨਾਲ ਵਿਸ਼ਲੇਸ਼ਣ ਕਰਨਾ ਤੇ ਇਹ ਕਹਿਣਾ ਕਿ ਕਿਸੇ ਮਹਿਲਾ ਨੇ ਦੋ ਵਾਰ ਵੋਟ ਪਾਈ ਹੈ, ਇਹ ਬੇਹੱਦ ਗੰਭੀਰ ਦੋਸ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਨਾਂ ਹਲਫਨਾਮੇ ਦੇ ਅਜਿਹੇ ਦੋਸ਼ਾਂ ‘ਤੇ ਚੋਣ ਕਮਿਸ਼ਨ ਕਾਰਵਾਈ ਨਹੀਂ ਕਰ ਸਕਦਾ ਕਿਉਂਕਿ ਇਹ ਸੰਵਿਧਾਨ ਤੇ ਚੋਣ ਕਮਿਸ਼ਨ ਦੋਵਾਂ ਦੇ ਵਿਰੁੱਧ ਹੋਵੇਗਾ।
ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਮੇਰੇ ਸਾਡੇ ਵੋਟਰਾਂ ਨੂੰ ਅਪਰਾਧੀ ਬਣਾਉਣਾ ਤੇ ਚੋਣ ਕਮਿਸ਼ਨ ਸ਼ਾਂਤ ਰਹੇ, ਇਹ ਸੰਭਵ ਨਹੀਂ ਹੈ। ਹਲਫਨਾਮਾ ਦੇਣਾ ਹੋਵੇਗਾ, ਜਾਂ ਦੇਸ਼ ਤੋਂ ਮਾਫੀ ਮੰਗਣੀ ਹੋਵੇਗੀ, ਤੀਜਾ ਬਦਲ ਨਹੀਂ ਹੈ। ਜੇਕਰ 7 ਦਿਨ ਵਿਚ ਹਲਫਨਾਮਾ ਨਹੀਂ ਮਿਲਿਆ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਰੇ ਦੋਸ਼ ਨਿਰਾਧਾਰ ਹਨ। ਸਾਡੇ ਵੋਟਰਾਂ ਨੂੰ ਇਹ ਕਹਿਣਾ ਕਿ ਉਹ ਫਰਜ਼ੀ ਹਨ, ਜੋ ਵੀ ਇਹ ਗੱਲ ਕਹਿ ਰਿਹਾ ਹੈ, ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ









