ਮੁੱਖ ਮੰਤਰੀ ਵਲੋਂ ਵੱਡਾ ਐਲਾਨ, 1984 ਸਿੱਖ ਕਤਲੇਆਮ ਦੌਰਾਨ ਮਾਰੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ
Big announcement by the Chief Minister, families of those killed during the 1984 Sikh riots will get government jobs

Big announcement by the Chief Minister, families of those killed during the 1984 Sikh riots will get government jobs
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਧਾਨ ਸਭਾ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਸੀਐਮ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ 1984 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਵਿੱਚ ਨੌਕਰੀਆਂ ਮਿਲਣਗੀਆਂ। 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਸਰਕਾਰ ਦਾ ਕਦਮ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ।
ਕਿੰਨੇ ਲੋਕਾਂ ਦੀ ਹੋਈ ਸੀ ਮੌਤ ?
ਦੱਸ ਦੇਈਏ ਕਿ ਸਾਲ 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਭਰ ਵਿੱਚ ਕਤਲੇਆਮ ਹੋਇਆ ਸੀ। ਇਸ ਕਤਲੇਆਮ ਦੌਰਾਨ ਹਰਿਆਣਾ ਦੇ 121 ਲੋਕਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਹੁਣ ਸਾਰੇ 121 ਪਰਿਵਾਰਾਂ ਦੇ ਮੌਜੂਦਾ ਮੈਂਬਰ ਨੂੰ ਹਰਿਆਣਾ ਸਰਕਾਰ ਉਨ੍ਹਾਂ ਦੀ ਸਹਿਮਤੀ ਨਾਲ ਪਹਿਲ ਦੇ ਆਧਾਰ ‘ਤੇ ਨੌਕਰੀ ਦੇਵੇਗੀ।
1984 ਵਿੱਚ ਹਰਿਆਣਾ ਵਿੱਚ ਹੋਏ ਸਿੱਖ ਕਤਲੇਆਮ ਦੌਰਾਨ 20 ਗੁਰਦੁਆਰੇ, 221 ਘਰ, 154 ਦੁਕਾਨਾਂ, 57 ਫੈਕਟਰੀਆਂ, 3 ਰੇਲਵੇ ਕੋਚ ਅਤੇ 85 ਵਾਹਨ ਸਾੜ ਦਿੱਤੇ ਗਏ ਸਨ।








