Punjab
ਭਾਰੀ ਮੀਂਹ ਕਾਰਨ ਇੱਕੋ ਪਿੰਡ ‘ਚ ਅਨੇਕਾਂ ਘਰਾਂ ਦੀਆਂ ਛੱਤਾਂ ‘ਤੇ ਕੰਧਾਂ ਹੋਈਆ ਢਹਿ-ਢੇਰੀ
Heavy rains cause roofs and walls of several houses to collapse in the same village

Heavy rains cause roofs and walls of several houses to collapse in the same village
ਪੰਜਾਬ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਹਨ ਤੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਤਾਂ ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਵੀ ਆਫ਼ਤ ਬਣ ਕੇ ਵਰ੍ਹ ਰਿਹਾ ਹੈ। ਹੜ੍ਹ ਅਤੇ ਮੀਂਹ ਨੇ ਕਈ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਹੈ। ਮਾਮਲਾ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਤੋਂ ਸਾਹਮਣੇ ਆਇਆ ਹੈ। ਜਿਥੇ ਸੁਨਾਮ ਤਹਿਸੀਲ ਦੇ ਪਿੰਡ ਤੋਲਾਵਾਲ ‘ਚ ਮੀਂਹ ਕਾਰਨ ਸਥਿਤੀ ਬਹੁਤ ਮਾੜੀ ਹੈ। ਇੱਥੇ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਮੀਂਹ ਕਾਰਨ ਨੁਕਸਾਨ ਪਹੁੰਚਿਆ ਹੈ ਤੇ ਘਰਾਂ ਦੀਆਂ ਛੱਤਾਂ ਢਹਿ ਗਈਆਂ ਹਨ। ਘਰਾਂ ਦੇ ਢਹਿਣ ਕਾਰਨ ਪਿੰਡ ਵਾਸੀ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ।








