
Unknown persons opened fire at this travel agent’s office
ਸਰੀ /ਅਮਨ ਨਾਗਰਾ
ਕੈਨੇਡਾ ਵਿੱਚ ਆਏ ਦਿਨ ਅਣਪਛਾਤੇ ਵਿਅਕਤੀਆਂ ਵੱਲੋਂ ਫਿਰੌਤੀਆਂ ਲਈ ਧਮਕੀਆਂ ਦੇਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ‘ਚ ਇਸੇ ਹਫਤੇ ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਵਾਪਰਨ ਦੀਆਂ ਸੂਚਨਾਵਾਂ ਮਿਲੀਆਂ ਹਨ। ਬੀਤੇ ਦਿਨੀ 128 ਸਟਰੀਟ ਅਤੇ 84 ਐਵਨਿਊ ‘ਤੇ ਸਥਿਤ ਇੱਕ ਕਾਰ ਵਾਸ਼ ਦੀ ਦੁਕਾਨ ‘ਤੇ ਗੋਲੀਬਾਰੀ ਦੀ ਘਟਨਾ ਮਗਰੋਂ ਅੱਜ ਸਵੇਰੇ ਇੱਥੋਂ ਦੇ ਯੋਰਕ ਸੈਂਟਰ ‘ਚ ਸਥਿਤ ਇੱਕ ਟਰੈਵਲ ਏਜੰਟ ਦੇ ਦਫਤਰ ‘ਚੇ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਮੁਤਾਬਿਕ, ਸਿੱਧੂ ਟਰੈਵਲ ਏਜੰਟਸ ਅਤੇ ਬੈਸਟ ਵੇਅ ਫੌਰਨ ਐਕਸਚੇਂਜ ਦੇ ਦਫਤਰ ਦੇ ਬਾਹਰ ਮੁੱਖ ਦਰਵਾਜ਼ੇ ‘ਤੇ ਕਰੀਬ 7 ਗੋਲੀਆਂ ਚਲਾਈਆਂ ਗਈਆਂ। ਜਿਸ ਮਗਰੋਂ ਹਰਕਤ ਵਿੱਚ ਆਈ ਸਥਾਨਕ ਪੁਲਸ ਵੱਲੋਂ ਇਸ ਘਟਨਾ ਸਬੰਧੀ ਵੱਖ-ਵੱਖ ਐਗਲਾਂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।






