
Major accident on Mata Vaishno Devi road, 31 people killed, 23 people injured
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੇ ਬਾਰਸ਼ ਕਾਰਨ ਮਾਤਾ ਵੈਸ਼ਨੋ ਦੇਵੀ ਰਾਸਤੇ ਉਤੇ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਹੋਰ ਕਈ ਜ਼ਖਮੀ ਹੋ ਗਏ। ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਮਾਰਗ ਉਤੇ ਜ਼ਮੀਨ ਖਿਸ਼ਕਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 31 ਦੀ ਮੌਤ ਹੋ ਗਈ, ਜਦੋਂ ਕਿ 23 ਲੋਕ ਹੋਰ ਜ਼ਖਮੀ ਹੋ ਗਏ। ਬੁੱਧਵਾਰ ਨੂੰ ਹੋਈ ਇਸ ਘਟਨਾ ਨੇ ਤ੍ਰਿਕੁਟ ਪਹਾੜੀ ਉਤੇ ਸਥਿਤ ਤੀਰਥਸਥਾਨ ਦੇ ਰਸਤੇ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਮਲਬੇ ਹੇਠਾਂ ਅਜੇ ਹੋਰ ਲੋਕ ਵੀ ਫਸੇ ਹੋਣ ਦੀ ਡਰ ਹੈ। ਬਚਾਅ ਕੰਮ ਜਾਰੀ ਹਨ।









