PunjabPolitics

ਹੜ੍ਹ ਪੀੜਤਾਂ ਲਈ ਅਰਦਾਸ ਕਰਦੇ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਭੁੱਬਾਂ ਮਾਰ ਕੇ ਰੋਏ, ਦੇਖੋ ਵੀਡੀਓ

Giani Raghbir Singh, Head Granthi of Sri Darbar Sahib, wept profusely while praying for the flood victims, watch the video

ਪੰਜਾਬ ਵਿਚ ਬਣੀ ਹੜ ਦੀ ਸਥਿਤੀ ਵਿਚ ਜਿਥੇ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾ ਰਾਹਤ ਕਾਰਜ ਕਰ ਰਹੀਆ ਹਨ, ਉਥੇ ਹੀ ਅੱਜ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਮਹਾਰਾਜ ਦੇ ਸੇਵਾਦਾਰਾ ਅਤੇ ਪਰਿਵਾਰਕ ਮੈਬਰਾ ਨਾਲ ਪਹੁੰਚੇ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੜ ਦੇ ਹਾਲਾਤ ਦੇਖ ਉਹ ਭਾਵੁਕ ਹੋ ਗਏ।

ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੜਾਂ ਦੀ ਵਿਪਦਾ ਵਿਚ ਖੇਤ ਖਲਿਆਣ, ਮਕਾਨ ਅਤੇ ਪਸ਼ੂਆ ਦਾ ਬੁਰਾ ਹਾਲ ਹੈ। ਪਿੱਛੋਂ ਬੜੀ ਤੇਜੀ ਨਾਲ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ, “ਇਸ ਮੌਕੇ ਸਾਨੂੰ ਇੱਕਜੁਟ ਹੋ ਇਸ ਵਿਪਦਾ ਦਾ ਸਾਹਮਣਾ ਕਰਨਾ ਚਾਹੀਦਾ ਹੈ। ਅੱਜ ਦੇਸ਼ ਭਰ ਦਾ ਪੇਟ ਭਰਨ ਵਾਲੇ ਪੰਜਾਬ ਤੇ ਮੁਸ਼ਕਿਲ ਬਣੀ ਤਾਂ ਕਿਸੇ ਨੇ ਪੰਜਾਬ ਦੀ ਬਾਂਹ ਨਹੀਂ ਫੜੀ। ਜੇਕਰ ਇਹੇ ਹਾਲਾਤ ਗੁਜਰਾਤ ਦੇ ਹੁੰਦੇ ਤਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਹੈਲੀਕਾਪਟਰ ‘ਚ ਦੋਰਾ ਕਰ ਹੜ ਪੈਕੇਜ ਐਲਾਨ ਕਰਨੇ ਸੀ।”

ਉਨ੍ਹਾਂ ਕਿਹਾ, “ਪੰਜਾਬ ਨਾਲ ਇਹ ਵਿਤਕਰਾ ਮੰਦਭਾਗਾ ਹੈ, ਪਰ ਕਾਰਸੇਵਾ ਵਾਲੇ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਪਰਿਵਾਰ ਅਤੇ ਸੇਵਾਦਾਰਾ ਵੱਲੋਂ ਗਾਵਾਂ ਦਾ ਚਾਰਾ, ਲੰਗਰ ਅਤੇ ਹੌਰ ਸਮਾਨ ਲੈ ਕੇ ਇਥੇ ਪਹੁੰਚੇ ਹਨ ਜੋ ਕਿ ਸਲਾਘਾਯੋਗ ਉਪਰਾਲਾ ਹੈ।”

Back to top button