ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ, ਸੁਣੀਆਂ ਮੁਸ਼ਕਲਾਂ
Human Rights and Anti Drugs Movement Punjab team reviewed the flood affected areas, heard the problems

ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੀ ਟੀਮ ਨੇ ਲਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ, ਸੁਣੀਆਂ ਮੁਸ਼ਕਲਾਂ
ਗੁਰਦਾਸਪੁਰ /ਅਮਨਦੀਪ ਸਿੰਘ
ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਵਿੱਚ ਸਾਰੇ 23 ਜਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਹੁਣ ਤੱਕ ਹੜ੍ਹ ਤੇ ਮੀਂਹ ਸਬੰਧੀ ਘਟਨਾਵਾਂ ਵਿੱਚ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। 1655 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। 3 ਲੱਖ, 55 ਹਜ਼ਾਰ ਤੋਂ ਵੱਧ ਆਬਾਦੀ ਹੜ੍ਹ ਨਾਲ ਪ੍ਰਭਾਵਿਤ ਹੈ। ਇਸੇ ਤਹਿਤ ਹੜ੍ਹ ਪ੍ਰਭਾਵਿਤ ਲੋਕਾਂ ਲਈ ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਫੌਜ ਦੁਆਰਾ ਵੀ 30-35 ਹੈਲੀਕਾਪਟਰ ਬਚਾਅ ਅਤੇ ਰਾਹਤ ਲਈ ਤਾਇਨਾਤ ਕੀਤੇ ਗਏ ਹਨ।


ਗੁਰਦਸਪੁਰ ਇਲਾਕੇ ਦੇ ਕਈ ਪਿੰਡਾਂ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਅੱਜ ਸਾਬਕਾ ਡੀ ਜੀ ਪੀ ਸ਼੍ਰੀ ਸ਼ਸ਼ੀ ਕਾਂਤ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਸੰਸਥਾ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਦੀ ਪ੍ਰਧਾਨਗੀ ਅਤੇ ਦੁਆਬਾ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਦੀ ਅਗਵਾਈ ਹੇਠ ਅਹੁਦੇਦਾਰਾਂ ਦੀ ਵਿਸ਼ੇਸ਼ ਟੀਮ ਪਹੁੰਚੀ ਅਤੇ ਉਨ੍ਹਾਂ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਕੁਛ ਰਾਹਤ ਸਮਗਰੀ ਭੇਂਟ ਕਰਕੇ ਓਨਾ ਦੀਆ ਹੋਰ ਵੀ ਮੁਸ਼ਕਲਾਂ ਸੁਣੀਆਂ ।
ਉਨ੍ਹਾਂ ਨਾਲ ਇਸ ਮੌਕੇ ਹਰਜੀਤ ਸਿੰਘ , ਮਨਜੋਤ ਸਿੰਘ ਚਾਹਲ , ਇੰਦਰ ਪੰਡੋਰੀ ਪਾਵਾ , ਰਾਜੂ ਤਲਵੰਡੀ ਕਾਨਗੋ ਗੁਰਪ੍ਰੀਤ ਸਿੰਘ , ਪਾਲੀ ਆਦਮਪੁਰ , ਸੁਮਿਤ ਕੁਮਾਰ ਮੰਡਿਆਲਾ,ਸਾਹਿਲ ਤਲਵੰਡੀ ਵਾਲਾ , ਹਰਜੀਤ ਸਿੰਘ ਤਲਵੰਡੀ ,ਪਰਮਿੰਦਰ ਸਿੰਘ ਰਿਸ਼ਿਵਾਲ ,


ਸਾਬੀ ਮਹਿਗੋਵਾਲ , ਇਨ੍ਹਾਂ ਹੜ੍ਹ ਪੀੜ੍ਹਤ ਪਰਿਵਾਰਾਂ ਲਈ ਇਨਾਂ ਦਾਨੀ ਸੱਜਣਾ ਗੁਰਪ੍ਰੀਤ ਆਦਮਪੁਰ ,ਅਮਨ ਚੋਪੜਾ ਨੰਗਲ ਸ਼ਾਮਾਂ ,ਏ ਜੀ ਆਈ ਸ਼੍ਰੀ ਵਿਵੇਕ ਕੁਮਾਰ ਨੰਗਲ ਸ਼ਾਮਾ ਅਤੇ ਸੀਤਲ ਸਿੰਘ ਇਟਲੀ ਵਾਲੇਆਂ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਹੈ.









