AAP ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ RTI ਕਾਰਕੁਨ 4 ਲੱਖ ਰੁਪਏ ਰਿਸ਼ਵਤ ਲੈਂਦੇ ਕਾਬੂ
Former AAP district president and RTI activist caught taking bribe of Rs 4 lakh

Former AAP district president and RTI activist caught taking bribe of Rs 4 lakh
ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਵਿਜੀਲੈਂਸ ਬਿਊਰੋ (VB) ਨੇ ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ RTI ਕਾਰਕੁਨ ਸੁਰੇਸ਼ ਕੁਮਾਰ ਸ਼ਰਮਾ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਡਿਵੈਲਪਮੈਂਟ ਪ੍ਰੋਜੈਕਟਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਦਕਿ ਇੰਡਸਟਰੀਜ਼ ਲਗਾਤਾਰ ਬਾਹਰੀ ਇਲਾਕਿਆਂ ਵੱਲ ਵੱਧ ਰਹੀਆਂ ਹਨ। ਨਤੀਜੇ ਵਜੋਂ ਇਲਾਕੇ ਦੇ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਨ। ਹੋਟਲ ਇੰਡਸਟਰੀ, ਇਮਾਰਤੀ ਕੰਮ ਤੇ ਹੋਰ ਵਪਾਰਕ ਪ੍ਰੋਜੈਕਟ ਵੀ ਇੱਥੇ ਢੰਗ ਨਾਲ ਸ਼ੁਰੂ ਨਹੀਂ ਹੋ ਰਹੇ। ਇਸ ਮਾਮਲੇ ਦੇ ਪਿੱਛੇ ਵੱਡਾ ਕਾਰਨ ਆਰਟੀਆਈ ਐਕਟੀਵਿਸਟਾਂ ਦਾ ਗਲਤ ਵਰਤਾਉ ਦੱਸਿਆ ਜਾ ਰਿਹਾ ਹੈ। ਕੁਝ ਲੋਕਾਂ ’ਤੇ ਇਲਜ਼ਾਮ ਹੈ ਕਿ ਉਹ ਆਰਟੀਆਈ ਦੇ ਨਾਂ ’ਤੇ ਅਧਿਕਾਰੀਆਂ ਅਤੇ ਨਿਵੇਸ਼ਕਾਂ ਨੂੰ ਡਰਾਉਂਦੇ ਅਤੇ ਬਲੈਕਮੇਲ ਕਰਦੇ ਹਨ।
ਐਡਵੋਕੇਟ ਹਰਸਿਮਰਤ ਸਿੰਘ ਨੇ ਦੱਸਿਆ ਕਿ ”ਇਸ ਮਾਮਲੇ ਵਿੱਚ ਪਰਮਜੀਤ ਸਿੰਘ ਨਾਮਕ ਵਿਅਕਤੀ ਨੇ ਖੁੱਲ੍ਹ ਕੇ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਆਰਟੀਆਈ ਹਰ ਨਾਗਰਿਕ ਦਾ ਹੱਕ ਹੈ, ਪਰ ਜਦੋਂ ਕੋਈ ਇਸਨੂੰ ਬਲੈਕਮੇਲਿੰਗ ਦੇ ਹਥਿਆਰ ਵਜੋਂ ਵਰਤਦਾ ਹੈ, ਤਾਂ ਉਹ ਸਿਰਫ਼ ਨਿੱਜੀ ਲਾਭ ਲਈ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਹੜਪਣਾ ਚਾਹੁੰਦਾ ਹੈ। ਇਸਨੂੰ ਰੋਕਣ ਲਈ ਵਿਜੀਲੈਂਸ ਵਰਗੀਆਂ ਏਜੰਸੀਆਂ ਦੀ ਸਖ਼ਤ ਕਾਰਵਾਈ ਬਹੁਤ ਜ਼ਰੂਰੀ ਹੈ।”
ਪਹਿਲਾਂ 7 ਲੱਖ ਦੀ ਰਿਸ਼ਵਤ ਦੀ ਕੀਤੀ ਮੰਗ
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ”ਸਿੰਘ ਨੇ ਇੱਕ ਮੌਜੂਦਾ ਢਾਂਚੇ ਨੂੰ ਢਾਹ ਕੇ ਇੱਕ ਦੁਕਾਨ ਬਣਾਈ ਸੀ ਅਤੇ MTP ਵਿਭਾਗ ਤੋਂ ਇੱਕ ਮੰਜ਼ਿਲ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਸੀ। ਜਦੋਂ ਉਸਨੇ ਵਾਧੂ ਉਸਾਰੀ ਲਈ ਅਰਜ਼ੀ ਦਿੱਤੀ, ਤਾਂ ਸਹਾਇਕ ਟਾਊਨ ਪਲਾਨਰ ਪਰਮਿੰਦਰ ਸਿੰਘ ਦੁਆਰਾ ਉਸਦੀ ਸੋਧੀ ਹੋਈ ਯੋਜਨਾ ਨੂੰ ਦੋ ਵਾਰ ਰੱਦ ਕਰ ਦਿੱਤਾ ਗਿਆ। ਫਿਰ ਸ਼ਰਮਾ ਨੇ ਇਮਾਰਤ ਵਿਰੁੱਧ ਵੱਖ-ਵੱਖ ਨਾਵਾਂ ਹੇਠ RTI ਅਰਜ਼ੀਆਂ ਦਾਇਰ ਕੀਤੀਆਂ ਅਤੇ ਸ਼ਿਕਾਇਤ ਵਾਪਸ ਲੈਣ ਲਈ 7 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ, ਬਾਅਦ ਵਿੱਚ 4 ਲੱਖ ਰੁਪਏ ਵਿੱਚ ਨਿਪਟਾਰਾ ਕੀਤਾ ਗਿਆ।”

ਹਰਸਿਮਰਤ ਸਿੰਘ, ਐਡਵੋਕੇਟ (ETV Bharat)
ਲੋਕਾਂ ਨੂੰ ਸੁਨੇਹਾ
ਐਡਵੋਕੇਟ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਧਰਮ ਜਾਂ ਨਿੱਜੀ ਲਾਭ ਦੇ ਨਾਂ ’ਤੇ ਅਜਿਹੇ ਲੋਕਾਂ ਦਾ ਸਾਥ ਦੇਣ ਦੀ ਲੋੜ ਨਹੀਂ। ਜੇ ਕੋਈ ਤੁਹਾਡੀ ਮਿਹਨਤ ਦੀ ਕਮਾਈ ਨੂੰ ਗਲਤ ਤਰੀਕੇ ਨਾਲ ਹੜਪਣਾ ਚਾਹੁੰਦਾ ਹੈ ਤਾਂ ਉਸਦੇ ਖਿਲਾਫ ਖੁੱਲ੍ਹ ਕੇ ਆਵਾਜ਼ ਉਠਾਓ।








