School bus full of children falls into drain in Punjab, causing panic
ਪੰਜਾਬ ਵਿੱਚ ਸਕੂਲ ਖੁੱਲ੍ਹਦੇ ਹੀ ਇੱਕ ਵੱਡਾ ਹਾਦਸਾ ਵਾਪਰ ਗਿਆ। ਪਟਿਆਲਾ ਦੇ ਨਾਭਾ ਨੇੜੇ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਫਿਸਲ ਕੇ ਨਾਲੇ ਵਿੱਚ ਡਿੱਗ ਗਈ। ਬੱਸ ਵਿੱਚ ਲਗਭਗ 20 ਵਿਦਿਆਰਥੀ ਸਵਾਰ ਸਨ, ਜੋ ਆਮ ਵਾਂਗ ਸਕੂਲ ਜਾ ਰਹੇ ਸਨ। ਜਾਣਕਾਰੀ ਅਨੁਸਾਰ ਸਕੂਲ ਦੀ ਵੈਨ ਜਿਸ ਵਿੱਚ ਕਈ ਬੱਚੇ ਸਵਾਰ ਸਨ, ਬੱਸ ਸਕੂਲ ਵੱਲ ਆ ਰਹੀ ਸੀ। ਰਾਹ ਵਿੱਚ ਪਾਣੀ ਦੀ ਤੇਜ਼ ਧਾਰ ਕਾਰਨ ਵੈਨ ਦਾ ਸੰਤੁਲਨ ਬਿਗੜ ਗਿਆ ਅਤੇ ਫਿਸਲ ਕੇ ਨਾਲ਼ੇ ਵਿੱਚ ਪਲਟ ਗਈ।
ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਸਕੂਲ ਪ੍ਰਬੰਧਨ ਨੇ ਦੱਸਿਆ ਕਿ ਵੈਨ ਚਲਾਉਣ ਵਾਲਾ ਡਰਾਈਵਰ ਕਾਫੀ ਸਾਲਾਂ ਤੋਂ ਸਕੂਲ ਦੀ ਵੈਨ ਚਲਾ ਰਿਹਾ ਹੈ ਅਤੇ ਉਸ ਦੇ ਨਾਲ ਇੱਕ ਕਂਡਕਟਰ ਵੀ ਮੌਜੂਦ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ “ਇਸ ਸਮੇਂ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।







