ਪੰਜਾਬ ਪੁਲਿਸ ਦੇ AIG ਸਮੇਤ 5 ਖਿਲਾਫ਼ ਸੰਗੀਨ ਧਰਾਵਾਂ ਹੇਠ FIR ਦਰਜ
FIR registered against 5 including AIG of Punjab Police under serious sections
FIR registered against 5 including AIG of Punjab Police under serious sections
ਇੱਕ ਪ੍ਰਾਈਵੇਟ ਬੈਂਕ ਦੇ ਬਾਥਰੂਮ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਿਕ ਰਾਜਦੀਪ ਸਿੰਘ ਦੇ ਸੁਸਾਈਡ ਕੇਸ ‘ਚ ਨਵਾਂ ਮੋੜ ਆਇਆ ਹੈ। ਮ੍ਰਿਤਕ ਨੇ ਦੋ ਪੰਨਿਆਂ ਦਾ ਸੁਸਾਈਡ ਨੋਟ ਘਰ ‘ਚ ਦੁੱਧ ਦੀ ਡੇਅਰੀ ‘ਚ ਛੱਡਿਆ ਸੀ, ਜਿਸ ‘ਚ ਉਸ ਨੇ ਏਆਈਜੀ ਗੁਰਜੋਤ ਸਿੰਘ ਕਲੇਰ ਸਮੇਤ ਕਈ ਹੋਰ ‘ਤੇ ਇਲਜ਼ਾਮ ਲਗਾਏ ਹਨ। ਮ੍ਰਿਤਕ ਨੇ ਦੋ ਪੰਨਿਆਂ ਦੇ ਸੁਸਾਈਡ ਨੋਟ ‘ਚ ਏਆਈਜੀ ਗਰਜੋਤ ਕਲੇਰ ਵੱਲੋਂ ਤੰਗ ਕਰਨ ਸਬੰਧੀ ਵੀਡੀਓ ਵੀ ਆਪਣੇ ਦੋਸਤ ਨੂੰ ਭੇਜਿਆ ਸੀ।
ਮੁਲਜ਼ਮਾਂ ਖਿਲਾਫ਼ ਥਾਣਾ ਫੇਜ਼-8 ‘ਚ ਬੀਐਨਐਸ 108, ਖੁਦਕੁਸ਼ੀ ਲਈ ਉਤਸ਼ਾਹਿਤ, ਤੇ 61(2) ਧਮਕੀ ਤੇ ਦਬਾਅ ਪਾ ਕੇ ਗੈਰ-ਕਾਨੂੰਨੀ ਵਸੂਲੀ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ‘ਚ ਏਆਈਜੀ ਗੁਰਜੋਤ ਸਿੰਘ ਕਲੇਰ ਸਮੇਤ ਪੰਜ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ‘ਚ ਸੁਮੀਰ ਅਗਰਵਾਲ, ਰਿੰਕੂ ਕ੍ਰਿਸ਼ਨਾ, ਸ਼ਾਈਨਾ ਅਰੋੜਾ ਤੇ ਰਿਸ਼ੀ ਰਾਣਾ ਦਾ ਨਾਮ ਸ਼ਾਮਲ ਹੈ। ਇਸ ਸਬੰਧ ‘ਚ ਮ੍ਰਿਤਕ ਦੇ ਪਿਤਾ ਪਰਮਜਿਤ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਸਨ ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀ ਮੇਰੇ ਪੁੱਤਰ ਨੂੰ ਬਲੈਕਮੇਲ ਕਰ ਰਿਹਾ ਸੀ ਤੇ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਸੀ।
ਬਿਜਨੈਸ ‘ਚ ਕੀਤਾ ਸੀ ਨਿਵੇਸ਼
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਜਦੀਪ ਮੁਹਾਲੀ ‘ਚ ਪ੍ਰਾਈਵੇਟ ਬਿਜਨੈਸ ਕਰ ਰਿਹਾ ਸੀ। ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਤੇ ਬਿਜਨੈਸ ‘ਚ ਗੁਰਜੋਤ ਕਲੇਰ ਨੇ ਵੀ ਪੈਸੇ ਇਨਵੈਸਟ ਕੀਤੇ ਸਨ। ਜਦੋਂ ਕਲੇਰ ਨੇ ਪੈਸੇ ਇਨਵੈਸਟ ਕੀਤੇ ਤਾਂ ਖਾਲੀ ਕਾਗਜ਼ਾਂ ਤੇ ਚੈੱਕ ‘ਤੇ ਮੇਰੇ ਪੁੱਤਰ ਦੇ ਸਾਈਨ ਕਰਵਾਏ। ਫਰਵਰੀ ਮਹੀਨੇ ਗੁਰਜੋਤ ਕਲੇਰ ਨੇ ਆਪਣਾ ਇਨਵੈਸਟ ਕੀਤਾ ਹੋਇਆ 1 ਕਰੋੜ 60 ਲੱਖ ਵਾਪਸ ਲੈ ਲਿਆ ਸੀ। ਮੇਰੇ ਪੁੱਤਰ ਨੇ 2 ਕਰੋੜ 46 ਲੱਖ ਸੁਮੀਰ ਅਗਰਵਾਲ ਦੇ ਕੋਲ ਪ੍ਰਾਪਰਟੀ ਕਾਰੋਬਾਰ ‘ਚ ਨਿਵੇਸ਼ ਕੀਤੇ ਸਨ। ਸੁਮੀਰ ਦਾ ਪੁੱਤਰ ਸੀਏ ਦਾ ਕੰਮ ਦੇਖਦਾ ਸੀ। ਮੇਰੇ ਪੁੱਤਰ ਨੇ ਆਪਣੀ ਜ਼ਿੰਮੇਵਾਰੀ ‘ਤੇ 3 ਕਰੋੜ 50 ਲੱਖ ਗੁਰਦਿਆਲ ਸਿੰਘ ਦੇ ਵੀ ਸੁਮੀਰ ਅਗਰਵਾਲ ਕੋਲ ਨਿਵੇਸ਼ ਕੀਤੇ ਸਨ।
ਇਸ ਤਰ੍ਹਾਂ ਮੇਰਾ ਪੁੱਤਰ, ਰਿੰਕੂ ਤੇ ਉਸ ਦੀ ਦੋਸਤ ਸ਼ਾਈਨਾ ਅਰੋੜਾ, ਜੋ ਕਿ ਆਰਸੀਜੀ ਇੰਮੀਗ੍ਰੇਸ਼ਨ ਦੇ ਨਾਮ ਤੋਂ ਫਿਰੋਜ਼ਪੁਰ ‘ਚ ਕੰਮ ਕਰਦੇ ਹਨ, ਉਨ੍ਹਾਂ ਨਾਲ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਸੀ। ਇਨ੍ਹਾਂ ਨੇ ਮੇਰੇ ਪੁੱਤਰ ਨੂੰ 40 ਲੱਖ ਦੇਣੇ ਸੀ। ਸੁਮੀਰ ਅਗਰਵਾਲ ਨਾ ਹੀ ਉਸ ਦੇ ਬੇਟੇ ਤਾ ਨਾ ਹੀ ਉਸ ਦੇ ਦੋਸਤ ਦੇ ਪੈਸੇ ਵਾਪਸ ਕਰ ਰਿਹਾ ਸੀ।
ਏਆਜੀ ਕਲੇਰ ਮੇਰੇ ਪੁੱਤਰ ਨੂੰ ਬਲੈਕਮੇਲ ਕਰ ਰਿਹਾ ਸੀ। ਉਹ ਆਪਣੇ ਪੈਸੇ ਲੈ ਚੁੱਕਿਆ ਸੀ, ਪਰ ਉਸ ਨੇ ਖਾਲੀ ਕਾਗਜ਼ਾਂ ਦੇ ਸਾਈਨ ਕਰਵਾਏ ਹੋਏ ਸਨ। ਉਸ ਜ਼ਰੀਏ ਉਹ ਪਰੇਸ਼ਾਨ ਕਰਦਾ ਸੀ। ਕਦੇ ਵੀ ਉਸ ਦੇ ਦਫ਼ਤਰ ਤੇ ਘਰ ਪਹੁੰਚ ਜਾਂਦੀ ਸੀ ਤੇ ਪੂਰੇ ਪਰਿਵਾਰ ਨੂੰ ਝੂਠੇ ਕੇਸ ‘ਚ ਫਸਾਉਣ ਦੀਆਂ ਧਮਕੀਆਂ ਦਿੰਦਾ ਸੀ
ਮ੍ਰਿਤਕ ਨੇ ਪਤਨੀ ਨੂੰ ਵੀ ਭਜਿਆ ਸੀ ਮੈਸੇਜ
ਮ੍ਰਿਤਕ ਨੇ ਆਪਣੀ ਪਤਨੀ ਨੂੰ ਵੀ ਮੈਸੇਜ ਕੀਤਾ ਸੀ, ਜਿਸ ‘ਚ ਉਸ ਨੇ ਲਿਖਿਆ ਮਿਲਕ ਵਾਲੀ ਡੇਅਰੀ ਤੇਰੇ ਲਈ ਇੱਕ ਚੀਜ਼ ਰੱਖੀ ਹੈ, ਆ ਕੇ ਦੇਖ ਲੈਣਾ। ਉਸ ਸਮੇਂ ਉਸ ਦੀ ਪਤਨੀ ਡਿਊਟੀ ‘ਤੇ ਸੀ। ਪਤਨੀ ਨੂੰ ਜਦੋਂ ਸੁਸਾਈਡ ਦੀ ਖ਼ਬਰ ਮਿਲੀ ਤਾਂ ਉਹ ਹਸਪਤਾਲ ਪਹੁੰਚੀ। ਇਸ ਤੋਂ ਮ੍ਰਿਤਕ ਦੀ ਪਤਨੀ ਬਾਅਦ ਘਰ ਪਹੁੰਚੀ ਤੇ ਉਸ ਨੇ ਦੁੱਧ ਵਾਲੀ ਡੇਅਰੀ ‘ਚ ਸੁਸਾਈਡ ਨੋਟ ਦੇਖਿਆ।








