Punjab

ਪੰਜਾਬ ‘ਚ 140 ਸਵਾਰੀਆਂ ਨਾਲ ਭਰੀ PRTC ਬੱਸ ਦਾ ਐਕਸੀਡੈਂਟ, 15 ਤੋਂ ਵੱਧ ਸਵਾਰੀਆਂ ਜ਼ਖਮੀ

PRTC bus carrying 140 passengers meets with accident in Punjab, more than 15 passengers injured

PRTC bus carrying 140 passengers meets with accident in Punjab, more than 15 passengers injured

ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀਆਰਟੀਸੀ ਓਵਰਲੋਡ ਬੱਸ ਵਿੱਚ 140 ਦੇ ਕਰੀਬ ਸਵਾਰੀਆਂ ਸਵਾਰ ਸਨ ਅਤੇ ਬੱਸ ਦੀਆਂ ਕਮਾਣੀਆਂ ਟੁੱਟਣ ਦੇ ਨਾਲ ਸਿੱਧੀ ਬਹੁਤ ਵੱਡੇ ਦਰਖਤ ਵਿੱਚ ਜਾ ਕੇ ਵੱਜੀ ਅਤੇ ਦਰੱਖਤ ਦੇ ਟੋਟੇ ਟੋਟੇ ਹੋ ਗਏ।

 

ਆਲੇ ਦੁਆਲੇ ਦੇ ਲੋਕਾਂ ਵੱਲੋਂ ਕੜੀ ਹੀ ਮਸ਼ੱਕਤ ਦੇ ਨਾਲ ਸਵਾਰੀਆਂ ਨੂੰ ਬਸ ਵਿੱਚੋਂ ਬਾਹਰ ਕੱਢਿਆ, ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਲਈ ਪਹੁੰਚਾਇਆ। ਬਸ ਦਾ ਹਾਦਸਾ ਗ੍ਰਸਤ ਹੋਣ ਦਾ ਕਾਰਨ ਓਵਰਲੋਡ ਸਵਾਰੀਆਂ ਦੇ ਕਾਰਨ ਇਹ ਹਾਦਸਾ ਦੱਸਿਆ ਜਾ ਰਿਹਾ।

 

 

ਪੀਆਰਟੀਸੀ ਦੀ ਬੱਸ 140 ਦੇ ਕਰੀਬ ਸਵਾਰੀਆਂ ਲੈ ਕੇ ਮੱਲੇਵਾਲ ਤੋਂ ਪਟਿਆਲਾ ਵੱਲ ਜਾ ਰਹੀ ਸੀ ਤਾਂ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਅਤੇ ਬੱਸ ਬੇਕਾਬੂ ਹੋ ਕੇ ਰੋਂਗ ਸਾਈਡ ਤੇ ਜਾ ਕੇ ਇੱਕ ਖੜੇ ਵੱਡੇ ਦਰਖਤ ਵਿੱਚ ਜਾ ਵੱਜੀ ਅਤੇ ਦਰਖਤ ਦੇ ਟੋਟੇ ਟੋਟੇ ਹੋ ਗਏ। ਮੌਕੇ ਤੇ ਰਾਹਗੀਰਾਂ ਵੱਲੋਂ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

Back to top button