Jalandhar

ਜਲੰਧਰ ਰੇਲਵੇ ਸਟੇਸ਼ਨ ‘ਤੇ ਸ਼ਤਾਬਦੀ ਟਰੇਨ ‘ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ

Khalistani slogans found written on Shatabdi train at Jalandhar railway station

Khalistani slogans found written on Shatabdi train at Jalandhar railway station

ਅੰਮ੍ਰਿਤਸਰ ਤੋਂ ਹਰਿਦੁਆਰ ਜਾ ਰਹੀ ਟਰੇਨ ‘ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਹਰਿਦੁਆਰ ਜਾਣ ਵਾਲੀ ਜਨ ਸ਼ਤਾਬਦੀ ਟਰੇਨ ਨੰਬਰ 12054 ਦੇ ਕੋਚ ਨੰਬਰ NR 257401 ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਹਨ। ਰਿਪੋਰਟਾਂ ਅਨੁਸਾਰ ਜਦੋਂ ਟਰੇਨ ਬਿਆਸ ਪਾਰ ਕਰ ਰਹੀ ਸੀ ਤਾਂ ਇਕ ਰੇਲਵੇ ਕਰਮਚਾਰੀ ਨੇ ਨਾਅਰੇ ਵੇਖੇ ਅਤੇ ਤੁਰੰਤ ਜਲੰਧਰ ਜੀ. ਆਰ. ਪੀ. ਪੁਲਸ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਮੌਕੇ ਉਤੇ ਸੁਰੱਖਿਆ ਵਧਾਈ ਗਈ।

                                Image

ਜਲੰਧਰ ਪਹੁੰਚਣ ‘ਤੇ ਟਰੇਨ ਨੂੰ ਰੋਕ ਦਿੱਤਾ ਗਿਆ ਅਤੇ ਪੁਲਸ ਨੇ ਕਾਲਾ ਪੇਂਟ ਕਰਕੇ ਨਾਅਰੇ ਮਿਟਾਏ। ਮਿਲੀ ਜਾਣਕਾਰੀ ਮੁਤਾਬਕ ਮੋਟਰ ਨੰਬਰ 62 ਦੇ ਗੇਟਮੈਨ ਰਣਜੀਤ ਕੁਮਾਰ ਨੇ ਤੁਰੰਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਣ ‘ਤੇ ਤੁਰੰਤ ਡਿਪਟੀ ਪੁਲਸ ਅਧਿਕਾਰੀ ਨੂੰ ਸੁਨੇਹਾ ਭੇਜਿਆ ਗਿਆ ਅਤੇ ਆਰ. ਪੀ. ਐੱਫ਼. ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਮਾਮਲੇ ਨੂੰ ਹੱਲ ਕੀਤਾ।

ਇਹ ਘਟਨਾ ਕੋਚ ਨੰਬਰ 11 ‘ਚ ਵਾਪਰੀ। ਪ੍ਰਸ਼ਾਸਨ ਨੇ ਕੋਚ ਦਾ ਨਿਰੱਖਣ ਕੀਤਾ ਹੈ ਅਤੇ ਨਾਅਰੇ ਹਟਵਾਏ ਗਏ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਨਾਅਰਾ ਕਿਸ ਨੇ ਲਿਖਿਆ ਸੀ ਅਤੇ ਇਸ ਦਾ ਕੀ ਉਦੇਸ਼ ਸੀ। 

Back to top button