Punjab

ਮਹਿਲਾ DSP ਦੇ ਕਿਸਾਨਾਂ ‘ਤੇ ਗੰਭੀਰ ਇਲਜ਼ਾਮ, ਕਿਹਾ ਮੈਨੂੰ ਧੱਕੇ ਮਾਰੇ, ਮੇਰਾ ਜੂੜਾ ਪੁੱਟਿਆ, ਪੁਲਿਸ ਤੇ ਕਿਸਾਨਾਂ ‘ਚ ਜ਼ਬਰਦਸਤ ਹੰਗਾਮਾ

Serious allegations against farmers by female DSP, said they pushed me, pulled out my bundle

Serious allegations against farmers by female DSP, said they pushed me, pulled out my bundle

ਨਾਭਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਮਹਿਲਾ ਡੀਐੱਸਪੀ ਮਨਦੀਪ ਕੌਰ ਚੀਮਾ ਨੇ ਕਿਸਾਨਾਂ ਉੱਤੇ ਵਰਦੀ ਨੂੰ ਹੱਥ ਪਾਉਣ ਅਤੇ ਉਨ੍ਹਾਂ ਦੇ ਨਾਲ ਧੱਕਾ-ਮੁੱਕੀ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਇਸ ਦੌਰਾਨ ਮਾਮਲਾ ਭੱਖਦਾ ਦੇਖ ਪੁਲਿਸ ਅਧਿਕਾਰੀਆਂ ਨੇ ਇੱਕ-ਇੱਕ ਕਿਸਾਨ ਉੱਤੇ ਕਾਰਵਾਈ ਕਰਨ ਦੀ ਚਿਤਾਵਨੀ ਵੀ ਦੇ ਦਿੱਤੀ ਹੈ।

ਦਰਅਸਲ ਮਾਮਲਾ ਨਾਭਾ ਦੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫ਼ਤਾਰੀ ਨਾਲ ਜੁੜਿਆ ਹੋਇਆ ਹੈ। ਕਿਸਾਨ ਯੂਨੀਅਨਾਂ ਵੱਲੋਂ ਲਗਾਤਾਰ ਇਹ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦੇ ਕੇਸ ਵਿੱਚ ਪੰਕਜ ਪੱਪੂ ਦਾ ਸਿੱਧਾ ਹੱਥ ਹੈ। ਕਿਸਾਨਾਂ ਦੇ ਅਨੁਸਾਰ, ਚੋਰੀ ਕੀਤੀਆਂ ਟਰਾਲੀਆਂ ਉਸ ਦੇ ਪਲਾਟ ਵਿੱਚ ਖੜੀਆਂ ਕੀਤੀਆਂ ਸਨ ਅਤੇ ਪੁਲਿਸ ਵੱਲੋਂ ਹਲਕੀਆਂ ਧਾਰਾਵਾਂ ਲਗਾ ਕੇ ਉਸਨੂੰ ਜ਼ਮਾਨਤ ਮਿਲ ਗਈ, ਜਿਸ ਕਾਰਨ ਕਿਸਾਨਾਂ ਵਿੱਚ ਨਰਾਜ਼ਗੀ ਵਧ ਗਈ। ਇਸ ਸਬੰਧੀ ਕਿਸਾਨਾਂ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ ਵਿਖੇ ਡੀਐੱਸਪੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਡੀਐੱਸਪੀ ਮਨਦੀਪ ਕੌਰ ਚੀਮਾ ਜਦੋਂ ਆਪਣੇ ਦਫ਼ਤਰ ਤੋਂ ਜਾਣ ਲੱਗੇ ਤਾਂ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਉਹ ਗੱਡੀ ਦੇ ਅੱਗੇ ਲੰਮਾ ਪੈ ਗਏ। ਜਿਸ ਤੋਂ ਬਾਅਦ ਇਹ ਰੋਸ ਧਰਨਾ ਇੱਕ ਵੱਡੇ ਟਕਰਾਅ ਵਿੱਚ ਬਦਲ ਗਿਆ।

ਡੀਐੱਸਪੀ ਦੇ ਅਨੁਸਾਰ, ਕਿਸਾਨਾਂ ਨੇ ਉਸ ਦੀ ਗੱਡੀ ਰੋਕ ਲਈ, ਉਸ ਦੇ ਨਾਲ ਧੱਕਾ ਮੁੱਕੀ ਕੀਤੀ, ਵਰਦੀ ਨੂੰ ਹੱਥ ਪਾਇਆ ਅਤੇ ਉਸਦਾ ਜੂੜਾ ਵੀ ਪੁੱਟਿਆ। ਡਐੱਸਪੀ ਮਨਦੀਪ ਕੌਰ ਨੇ ਕਿਹਾ ਕਿ, “ਮੈਂ ਕਿਸਾਨਾਂ ਨੂੰ ਧਰਨਾ ਦੇਣ ਤੋਂ ਰੋਕਿਆ ਨਹੀਂ ਸੀ। ਮੈਂ ਸਿਰਫ਼ ਗੱਲਬਾਤ ਕਰਨ ਆਈ ਸੀ ਅਤੇ ਕਿਸੇ ਜਰੂਰੀ ਕੰਮ ਕਰਨ ਲਈ ਜਾਣ ਲੱਗੀ ਤਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਮੈਂ ਜਰੂਰੀ ਜਾਣਾ ਹੈ ਕਿਰਪਾ ਕਰਕੇ ਰਾਹ ਨਾ ਰੋਕੋ, ਤਾਂ ਇਨ੍ਹਾਂ ਨੇ ਮੇਰੀ ਗੱਡੀ ਰੋਕ ਲਈ ਅਤੇ ਮੇਰੇ ਨਾਲ ਬਦਸਲੂਕੀ ਕੀਤੀ। ਇਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ ਕਿ ਇੱਕ ਔਰਤ ਨੂੰ ਬਹੁਤ ਸਾਰੇ ਕਿਸਾਨਾਂ ਨੇ ਇੱਕਠੇ ਹੋ ਕੇ ਘੇਰਾ ਪਾਇਆ, ਇੱਕ ਔਰਤ ਹੋਣ ਦੀ ਵੀ ਸ਼ਰਮ ਨਹੀਂ ਕੀਤੀ। ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਹੋਵੇਗੀ

Back to top button