Punjab
ਤਾਬੜਤੋੜ ਫਾਇਰਿੰਗ ਨਾਲ ਕੰਬਿਆ ਪੰਜਾਬ, ਇਲਾਕੇ ‘ਚ ਮੱਚਿਆ ਹੜਕੰਪ
Punjab shaken by heavy firing, panic in the area

ਪੰਜਾਬ ਵਿੱਚ ਗੋਲੀਬਾਰੀ ਦੇ ਲਗਾਤਾਰ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜਿਨ੍ਹਾਂ ਨਾਲ ਹਰ ਪਾਸੇ ਗੈਂਗਸਟਰਾਂ ਨੂੰ ਲੈ ਦਹਿਸ਼ਤ ਦਾ ਮਾਹੌਲ ਹੈ। ਇਸ ਵਿਚਾਲੇ ਇਤਿਹਾਸਕ ਕਸਬੇ ਕਲਾਨੌਰ ਵਿੱਚ, ਇੱਕ ਮੈਡੀਕਲ ਸਟੋਰ ‘ਤੇ ਦਿਨ-ਦਿਹਾੜੇ ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ।
ਰਿਪੋਰਟਾਂ ਅਨੁਸਾਰ, ਕਲਾਨੌਰ ਦੇ ਗੁਰਦਾਸਪੁਰ ਰੋਡ ‘ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰੇ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਸੁੰਦਰਪੁਰੀਆ ਮੈਡੀਕਲ ਸਟੋਰ ‘ਤੇ ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਪੰਜ ਗੋਲੀਆਂ ਚਲਾਈਆਂ। ਗੋਲੀਆਂ ਮੈਡੀਕਲ ਸਟੋਰ ਦੇ ਦਰਵਾਜ਼ੇ ਦੇ ਬਾਹਰ ਸ਼ੀਸ਼ੇ ‘ਤੇ ਲੱਗੀਆਂ।
ਕਲਾਨੌਰ ਥਾਣੇ ਦੇ ਐਸਐਚਓ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਇਸ ਸਮੇਂ ਤੱਕ, ਮੈਡੀਕਲ ਸਟੋਰ ਮਾਲਕ ਦਾ ਬਿਆਨ ਦਰਜ ਨਹੀਂ ਕੀਤਾ ਗਿਆ ਸੀ।









