PunjabReligious

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੇ 2 ਹਰਮੋਨੀਅਮ ਸੋਨੇ ਦੇ ਨਹੀਂ ਲੱਕੜ ਨਿਕਲੇ

The harmoniums offered at Sachkhand Sri Harmandir Sahib are made of wood, not gold.

The harmoniums offered at Sachkhand Sri Harmandir Sahib are made of wood, not gold.

ਇੰਟਰਨੈੱਟ ਮੀਡੀਆ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਕੁਝ ਸ਼ਰਧਾਲੂਆਂ ਵੱਲੋਂ ਭੇਟ ਕੀਤੇ ਗਏ ਸੋਨੇ ਦੇ ਦੋ ਹਾਰਮੋਨੀਅਮ ਤੇ ਸੋਨੇ ਦੇ ਚਵਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਦਕਿ ਅਸਲ ’ਚ ਇਹ ਹਾਰਮੋਨੀਅਮ ਸੋਨੇ ਦੇ ਨਹੀਂ ਬਲਕਿ ਇਨ੍ਹਾਂ ’ਤੇ ਸਿਰਫ਼ ਸਨਮਾਇਕਾ ਹੀ ਸੁਨਹਿਰੇ ਰੰਗ ਦਾ ਚੜ੍ਹਾਇਆ ਗਿਆ ਹੈ। ਇਸ ਤੋਂ ਇਲਾਵਾ ਚਵਰ ਦੀ ਵੀ ਸਿਰਫ਼ ਡੰਡੀ ਹੀ ਸੋਨੇ ਦਾ ਹੈ। ਇਸ ਦੀ ਪੁਸ਼ਟੀ ਖ਼ੁਦ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕੀਤੀ ਹੈ। ਇਹ ਸਾਰਾ ਸਮਾਨ ਸ਼ਰਧਾਲੂਆਂ ਨੇ ਆਪਣੀ ਪਛਾਣ ਗੁਪਤ ਰਖਦੇ ਹੋਏ ਇਹ ਸਾਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਹੱਥੀਂ ਭੇਟ ਕੀਤਾ। ਇਸ ਦੌਰਾਨ ਸਾਮਾਨ ਭੇਟ ਕਰਨ ਵਾਲੇ ਕੁਝ ਸਿੰਘਾਂ ਨੂੰ ਸਿਰੋਪਾਓ ਵੀ ਬਖਸ਼ਿਸ਼ ਕੀਤਾ 

 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੱਠ ਅਕਤੂਬਰ ਨੂੰ ਕੁਝ ਸ਼ਰਧਾਲੂਆਂ ਨੇ ਸ੍ਰੀ ਹਰਿਮਮੰਦਰ ਸਾਹਿਬ ਨੂੰ ਸੁਨਹਿਰ ਰੰਗ ਦੇ ਦੋ ਹਰਮੋਨੀਅਮ ਤੇ ਇਕ ਸੋਨੇ ਦੀ ਚਵਰ ਭੇਟ ਕੀਤੀ ਸੀ। ਉਸ ਦਿਨ ਤੋਂ ਹੀ ਇੰਟਰਨੈੱਟ ਮੀਡੀਆ ’ਤੇ ਇਨ੍ਹਾਂ ਦੋਵਾਂ ਵਸਤਾਂ ਨੂੰ ਸੋਨੇ ਦੀਆਂ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ। ਇਸ ਸਬੰਧੀ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸਪੱਸ਼ਟ ਕੀਤਾ ਕਿ ਜਿਹੜੇ ਦੋ ਸੋਨੇ ਦੇ ਹਰਮੋਨੀਅਮ ਪ੍ਰਚਾਰੇ ਜਾ ਰਹੇ ਹਨ, ਉਹ ਲੱਕੜ ਦੇ ਹਨ। ਉਨ੍ਹਾਂ ’ਤੇ ਸਿਰਫ਼ ਸੁਨਹਿਰੀ ਰੰਗ ਦਾ ਮਾਇਕਾ ਲੱਗਾ ਹੈ।

Back to top button