
ਸੀਬੀਆਈ ਨੇ ਰੋਪੜ ਦੇ ਡੀਆਈਜੀ ਨੂੰ ਗ੍ਰਿਫ਼ਤਾਰ ਕਰ ਲਿਆ। ਤਾਜ਼ਾ ਜਾਣਕਾਰੀ ਅਨੁਸਾਰ ਸੀਬੀਆਈ ਰੋਪੜ ਅਤੇ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਦੀ ਵੀ ਤਲਾਸ਼ੀ ਲੈ ਰਹੀ ਹੈ। ਸੀਬੀਆਈ ਪਿਛਲੇ 10 ਦਿਨਾਂ ਤੋਂ ਲਗਾਤਾਰ ਰੇਕੀ ਕਰ ਰਹੀ ਹੈ ਅਤੇ ਟ੍ਰੈਪ ਲਗਾਇਆ ਹੋਇਆ ਸੀ।
ਡੀਆਈਜੀ ਦਾ ਨਾਮ ਹਰਚਰਨ ਸਿੰਘ ਭੁੱਲਰ ਹੈ। ਸੀਬੀਆਈ ਦੀ ਇੱਕ ਟੀਮ ਨੇ ਅੱਜ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦਫ਼ਤਰ ‘ਤੇ ਛਾਪਾ ਮਾਰਿਆ। ਰਿਪੋਰਟਾਂ ਅਨੁਸਾਰ, ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਹਾਲਾਂਕਿ, ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਲਈ ਗਈ ਰਿਸ਼ਵਤ ਦੀ ਸਹੀ ਰਕਮ ਦੀ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਸੀਬੀਆਈ ਨੇ ਇੱਕ ਜਾਲ ਵਿਛਾਉਣ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਨੂੰ ਕਾਬੂ ਕੀਤਾ।








