Jalandhar

ਸੰਘਵਾਲ ‘ਚ ਪਹਿਲਾਂ ਪਿਓ ਨੇ ਪੁੱਤ ਲਈ ਲਿਆਂਦੇ ਪਟਾਕੇ ਫਿਰ ਖੁਦ ਨੂੰ ਗੋਲੀ ਮਾਰ ਕੀਤੀ ਖੁਦਕਸ਼ੀ

On the occasion of Diwali, a father in Sangwal first brought firecrackers for his son and then committed suicide by shooting himself.

On the occasion of Diwali, a father in Sangwal first brought firecrackers for his son and then committed suicide by shooting himself.

ਪਿੰਡ ਸੰਘਵਾਲ ਵਿਖੇ ਦੀਵਾਲੀ ਵਾਲੇ ਦਿਨ ਇਕ ਵਿਅਕਤੀ ਵੱਲੋਂ ਆਪਣੇ ਘਰ ’ਚ ਹੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਚਾਹਲ ਪੁੱਤਰ ਸਵਰਗੀ ਚਰਨਜੀਤ ਸਿੰਘ ਚਾਹਲ ਦੇ ਰੂਪ ’ਚ ਹੋਈ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਚਾਹਲ ਦੇ ਤਾਏ ਦੇ ਜਵਾਈ ਨੇ ਦੱਸਿਆ ਕਿ ਉਸ ਨੂੰ ਰਣਜੀਤ ਸਿੰਘ ਦੇ ਪੁੱਤਰ ਪਰਮੀਤ ਸਿੰਘ ਨੇ ਫੋਨ ’ਤੇ ਦੱਸਿਆ ਸੀ।ਜਦ ਉਸ ਨੇ ਆ ਕੇ ਦੇਖਿਆ ਤਾਂ ਗੋਲੀ ਰਣਜੀਤ ਸਿੰਘ ਦੇ ਸਿਰ ਦੇ ਆਰ-ਪਾਰ ਹੋ ਗਈ ਸੀ। ਉਹ ਬੈੱਡ ’ਤੇ ਡਿੱਗਿਆ ਪਿਆ ਸੀ। ਮ੍ਰਿਤਕ ਦੇ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਦੋ ਢਾਈ ਹਜ਼ਾਰ ਦੇ ਕਰੀਬ ਦੀਵਾਲੀ ਤੇ ਪਟਾਕੇ ਚਲਾਉਣ ਲਈ ਲਿਆਂਦੇ ਸਨ ਤੇ ਸਜਾਵਟ ਲਈ ਬਿਜਲੀ ਦੀਆਂ ਲੜੀਆਂ ਤੇ ਮਿੱਟੀ ਦੇ ਦੀਵੇ ਲਿਆਂਦੇ ਸਨ। 

ਪਿਤਾ ਵੀ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਏ ਸਨ। ਉਸ ਨੇ ਅੱਗੇ ਦੱਸਿਆ ਉਸ ਦੇ ਪਿਤਾ ਰਣਜੀਤ ਸਿੰਘ ਨੇ ਆਪਣੇ ਬੇਟੇ ਤੇ ਬੇਟੀ ਨੂੰ ਕਿਹਾ ਕਿ ਉਹ ਸੌਂ ਜਾ ਰਿਹਾ ਹੈ ਤੇ ਦੋ ਢਾਈ ਵਜੇ ਦੇ ਕਰੀਬ ਉਠੇਗਾ। 12 ਕੁ ਵਜੇ ਉਹ ਨਹਾਉਣ ਵਾਸਤੇ ਬਾਥਰੂਮ ’ਚ ਚਲਾ ਗਿਆ। ਇੰਨੇ ਨੂੰ ਪਟਾਕਾ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਦੀ ਛੋਟੀ ਭੈਣ ਨੇ ਉਸ ਨੂੰ ਬਾਥਰੂਮ ’ਚੋਂ ਜਲਦ ਬਾਹਰ ਆਉਣ ਲਈ ਕਿਹਾ।

ਜਦੋਂ ਬਾਹਰ ਆ ਕੇ ਦੇਖਿਆ ਤਾਂ ਪਿਤਾ ਕੋਲ ਪਿਸਤੌਲ ਪਿਆ ਸੀ ਤੇ ਕੰਨਪਟੀ ’ਚੋਂ ਖੂਨ ਵਗ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਚੌਕੀ ਕਿਸ਼ਨਗੜ੍ਹ ਨੂੰ ਦਿੱਤੀ। ਮੌਕੇ ’ਤੇ ਥਾਣਾ ਮੁਖੀ ਕਰਤਾਰਪੁਰ ਰਮਨਦੀਪ ਸਿੰਘ ਤੇ ਏਐੱਸਆਈ ਨਰਿੰਦਰ ਸਿੰਘ ਪੁੱਜੇ ਤੇ ਕਾਨੂੰਨੀ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

Back to top button