ਪੰਜਾਬ ਦਾ ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ, ਸੰਗੀਤ ਜਗਤ ‘ਚ ਹਲਚਲ
Famous Punjabi singer from Punjab arrested, stir in music world

Famous Punjabi singer from Punjab arrested, stir in music world
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਪੰਜਾਬੀ ਗਾਇਕ ਹਸਨ ਮਾਣਕ ਨਾਲ ਜੁੜਿਆ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਫਗਵਾੜਾ ਪੁਲਿਸ ਨੇ ਹਸਨ ਮਾਣਕ ਨੂੰ ਲਗਭਗ 5–6 ਮਹੀਨੇ ਪੁਰਾਣੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇੱਕ ਵਿਦੇਸ਼ੀ ਮਹਿਲਾ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਕੀਤੀ ਗਈ ਹੈ।
ਪੁਲਿਸ ਸੂਤਰਾਂ ਮੁਤਾਬਿਕ, ਵਿਦੇਸ਼ ‘ਚ ਰਹਿੰਦੀ ਮਹਿਲਾ ਜਸਪ੍ਰੀਤ ਨੇ ਹਸਨ ਮਾਣਕ ‘ਤੇ ਧੋਖੇ ਨਾਲ ਦੂਜਾ ਵਿਆਹ ਕਰਨ ਅਤੇ ਆਰਥਿਕ ਠੱਗੀ ਦੇ ਦੋਸ਼ ਲਗਾਏ ਹਨ। ਜਸਪ੍ਰੀਤ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਵਾਂ ਦੀ ਦੋਸਤੀ ਹੋਈ ਸੀ, ਜੋ ਹੌਲੀ-ਹੌਲੀ ਪਿਆਰ ਦੇ ਰਿਸ਼ਤੇ ‘ਚ ਬਦਲ ਗਈ। ਗਾਇਕ ਨੇ ਉਸਦਾ ਭਰੋਸਾ ਜਿੱਤ ਕੇ ਲੱਖਾਂ ਰੁਪਏ ਠੱਗ ਲਏ – ਕਦੇ ਸ਼ਾਪਿੰਗ ਦੇ ਨਾਂ ‘ਤੇ, ਕਦੇ ਤੋਹਫ਼ਿਆਂ ਅਤੇ ਕਦੇ ਟ੍ਰਿਪਾਂ ਦੇ ਨਾਂ ‘ਤੇ ਪੈਸੇ ਮੰਗੇ ਗਏ।
ਫਗਵਾੜਾ ਪੁਲਿਸ ਦਾ ਕਹਿਣਾ ਹੈ ਕਿ ਜਸਪ੍ਰੀਤ ਦੀ ਸ਼ਿਕਾਇਤ ‘ਤੇ ਪਿਛਲੇ ਕਈ ਮਹੀਨਿਆਂ ਤੋਂ ਜਾਂਚ ਚੱਲ ਰਹੀ ਸੀ। ਗਾਇਕ ਨੂੰ ਕਈ ਵਾਰ ਥਾਣੇ ‘ਚ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਸਨ, ਪਰ ਕਈ ਵਾਰ ਬੁਲਾਉਣ ਦੇ ਬਾਵਜੂਦ ਗਾਇਕ ਪੇਸ਼ ਨਹੀਂ ਹੋਇਆ ਅਤੇ ਅਣਦੇਖੀ ਕੀਤੀ।








