Punjab

ਪੁਲਿਸ ਮਹਿਕਮੇ ‘ਚ ਵੱਡਾ ਫੇਰਬਦਲ! ਜਾਣੋ ਕਿਸ ਨੂੰ ਕਿੱਥੇ ਕੀਤਾ ਗਿਆ ਤਾਇਨਾਤ

Big reshuffle in the police department!

Big reshuffle in the police department!

ਅਬੋਹਰ ‘ਚ ਥਾਣਾ ਇੰਚਾਰਜਾਂ ਦੇ ਤਬਾਦਲਿਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਜ਼ਿਲ੍ਹਾ ਪੁਲਿਸ ਕਪਤਾਨ ਗੁਰਮੀਤ ਸਿੰਘ ਅਤੇ ਐਸ.ਪੀ. ਹੈਡਕੁਆਰਟਰ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਹ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਥਾਣਾ ਸਦਰ ਦੇ ਪ੍ਰਭਾਰੀ ਦਵਿੰਦਰ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਥਾਣਾ ਬਹਾਵਾਲਾ ਦਾ ਇੰਚਾਰਜ ਲਾਇਆ ਗਿਆ ਹੈ, ਜਦਕਿ ਥਾਣਾ ਸਦਰ ‘ਚ ਰਵਿੰਦਰ ਸ਼ਰਮਾ ਨੂੰ ਨਵਾਂ ਥਾਣਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੋਵੇਂ ਅਧਿਕਾਰੀਆਂ ਨੇ ਆਪਣਾ ਨਵਾਂ ਚਾਰਜ ਸੰਭਾਲ ਵੀ ਲਿਆ ਹੈ।

ਥਾਣਾ ਪ੍ਰਭਾਰੀ ਦਵਿੰਦਰ ਸਿੰਘ ਅਤੇ ਰਵਿੰਦਰ ਸ਼ਰਮਾ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਅਤੇ ਇਲਾਕੇ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਿਸ ਪੂਰੀ ਤਰ੍ਹਾਂ ਪ੍ਰਤਿਬੱਧ ਹੈ।

ਇੱਥੇ ਹੀ ਦੱਸ ਦਈਏ ਇਸ ਸਾਲੇ ਦੇ ਵਿੱਚ ਕਈ ਮਹਿਕਮਿਆਂ ਦੇ ਵਿੱਚ ਟਰਾਂਸਫਰ ਕੀਤੇ ਗਏ। ਪਰ ਜੇਕਰ ਦੇਖਿਆ ਜਾਏ ਤਾਂ ਵੱਡੇ ਪੱਧਰ ਉੱਤੇ ਪੁਲਿਸ ਮਹਿਕਮੇ ਦੇ ਵਿੱਚ ਤਬਾਦਲੇ ਕੀਤੇ ਗਏ। ਹਾਲ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ 7 PSS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।

Back to top button