ਪੰਜਾਬ ‘ਚ ਅਵਾਰਾ ਪਸ਼ੂ ਵੱਲੋਂ ਗਲੀ ਵਿੱਚ ਖੇਡਦੇ ਬੱਚੇ ‘ਤੇ ਹਮਲਾ, ਵੀਡੀਓ ਦੇਖ ਉੱਡ ਜਾਣਗੇ ਹੋਸ਼
Stray animal attacks child playing in street in Punjab, video will blow your mind

Stray animal attacks child playing in street in Punjab, video will blow your mind
ਪੰਜਾਬ ਵਿੱਚ ਆਏ ਦਿਨ ਅਵਾਰਾ ਪਸ਼ੂਆਂ ਨਾਲ ਕਈ ਸੜਕ ਹਾਦਸੇ ਹੋ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਸੰਗਰੂਰ ਦੇ ਹਲਕਾ ਸੁਨਾਮ ਤੋਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਸੁਨਾਮ ਦੇ ਇੱਕ ਮੁਹੱਲੇ ਵਿੱਚ ਘਰ ਦੇ ਬਾਹਰ ਖੇਡ ਰਹੇ ਚਾਰ ਸਾਲ ਦੇ ਬੱਚੇ ਉੱਤੇ ਅਵਾਰਾ ਪਸ਼ੂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਚਾਰ ਸਾਲਾਂ ਮਾਸੂਮ ਬੱਚੇ ਦੀ ਮੁਸ਼ਕਿਲ ਦੇ ਨਾਲ ਜਾਨ ਬਚੀ।
ਬੱਚੇ ਦੀ ਮਾਤਾ ਵੰਦਨਾ ਨੇ ਦੱਸਿਆ ਕਿ “ਮੇਰਾ ਚਾਰ ਸਾਲ ਦਾ ਬੇਟਾ ਆਪਣੀ ਦਾਦੀ ਦੇ ਨਾਲ ਗਲੀ ਵਿੱਚ ਸਾਇਕਲ ‘ਤੇ ਖੇਡ ਰਿਹਾ ਸੀ। ਜਿਸ ਉੱਤੇ ਅਵਾਰਾ ਪਸ਼ੂ ਵੱਲੋਂ ਹਮਲਾ ਕਰ ਦਿੱਤਾ ਗਿਆ। ਉਸ ਦੇ ਮੋਢੇ ਨੂੰ ਅਵਾਰਾ ਪਸ਼ੂ ਵੱਲੋਂ ਆਪਣੇ ਮੂੰਹ ਵਿੱਚ ਪਾ ਲਿਆ ਗਿਆ। ਉਸਨੇ ਕਿਹਾ ਕਿ ਉਸਦੇ ਬੱਚੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਅੱਗੇ ਬੱਚੇ ਦੀ ਮਾਂ ਨੇ ਕਿਹਾ ਕਿ ਜੇਕਰ ਉਹ ਮੌਕੇ ਤੇ ਮੈਂ ਨਾ ਪਹੁੰਚਦੀ ਤਾਂ ਉਹ ਮੇਰੇ ਬੱਚੇ ਨੂੰ ਮਾਰ ਦਿੰਦਾ, ਉਸਨੇ ਕਿਹਾ ਕਿ ਮੇਰਾ ਬੱਚਾ ਰੱਬ ਦੀ ਕਿਰਪਾ ਨਾਲ ਹੀ ਬਚਿਆ ਹੈ।”

ਇਸ ਬਾਰੇ ਜਦੋਂ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਮੁਹੱਲਾ ਨਿਵਾਸੀਆਂ ਨੇ ਵੀ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰੀ ਜਾਣੂ ਕਰਵਾ ਚੁੱਕੇ ਹਾਂ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ “ਸਰਕਾਰ ਵੱਲੋਂ ਸਾਡੇ ਤੋਂ ਗਊ ਸੈੱਸ ਦੇ ਨਾਂ ਦੇ ਉੱਤੇ ਪੈਸੇ ਲਏ ਜਾਂਦੇ ਹਨ ਪਰ ਸੁਨਾਮ ਸ਼ਹਿਰ ਵਿੱਚ ਦੋ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਅਵਾਰਾ ਪਸ਼ੂ ਸੜਕਾਂ ਉੱਤੇ ਸ਼ਰੇਆਮ ਘੁੰਮਦੇ ਹਨ। ਜਿਸ ਨਾਲ ਪਤਾ ਨਹੀਂ ਕਿਨੀ ਵਾਰ ਹਾਦਸੇ ਵਾਪਰ ਚੁੱਕੇ ਹਨ।”
ਇਸੇ ਸੰਬੰਧੀ ਜਦੋਂ ਮੀਡੀਆ ਵੱਲੋਂ ਬਾਲ ਸੁਨਾਮ ਦੇ ਨਗਰ ਕੌਂਸਲ ਕ੍ਰਿਸ਼ਨ ਈਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ “ਤੁਸੀਂ ਇਹ ਜੋ ਵੀਡੀਓ ਦਿਖਾਈ ਹੈ, ਅਸੀਂ ਉਥੇ ਜਾ ਕੇ ਸਾਰੇ ਅਵਾਰਾ ਪਸ਼ੂਆਂ ਦੀ ਗਿਣਤੀ ਕਰਕੇ ਆਵਾਂਗੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜ੍ਹ ਕੇ ਗਊਸ਼ਾਲਾ ਵਿੱਚ ਛੱਡਿਆ ਜਾਵੇਗਾ।”









