ਪੰਜਾਬ ‘ਚ ਪੁਲਿਸ ਥਾਣੇ ਦੇ ਬਾਹਰ ਧਮਾਕਾ, ਇੱਕ ਔਰਤ ਸਣੇ 3 ਲੋਕ ਜ਼ਖਮੀ, KLF ਨੇ ਲਈ ਜ਼ਿੰਮੇਵਾਰੀ
Explosion outside police station in Punjab, 3 people including a woman injured, chaos among people

Explosion outside police station in Punjab, 3 people including a woman injured, chaos among people
ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਾਹਰ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਕੰਧਾਂ ‘ਤੇ ਦਰਜਨਾਂ ਛੇਦ ਹੋ ਗਏ। ਧਮਾਕੇ ਵਿੱਚ ਇੱਕ ਔਰਤ ਸਣੇ ਤਿੰਨ ਲੋਕ ਜ਼ਖਮੀ ਹੋ ਗਏ। ਧਮਾਕੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਜ਼ਖਮੀ ਔਰਤ ਦਾ ਹਸਪਤਾਲ ਵਿੱਚ ਇਲਾਜ ਕਰਵਾ ਕੇ ਉਸ ਨੂੰ ਘਰ ਛੱਡ ਦਿੱਤਾ ਗਿਆ। ਔਰਤ ਨੇ ਕਿਹਾ ਕਿ ਧਮਾਕੇ ਤੋਂ ਬਾਅਦ ਹਰ ਪਾਸੇ ਧੂੰਆਂ-ਧੂੰਆ ਸੀ ਅਤੇ ਉਹ ਸੜਕ ‘ਤੇ ਡਿੱਗ ਪਈ।
ਪੁਲਿਸ ਪਹਿਲਾਂ ਇਸ ਮਾਮਲੇ ‘ਤੇ ਚੁੱਪ ਰਹੀ। ਫਿਰ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਆਰਮੀ (KLA) ਨੇ ਦਾਅਵਾ ਕੀਤਾ ਕਿ ਇਹ ਇੱਕ ਗ੍ਰਨੇਡ ਹਮਲਾ ਸੀ। ਅਸੀਂ ਇਹ ਹਮਲਾ ਖਾਲਿਸਤਾਨ ਵਿਰੁੱਧ ਬੋਲਣ ਕਰਕੇ ਕੀਤਾ ਹੈ। ਅੱਤਵਾਦੀ ਸੰਗਠਨ ਨੇ ਇਸਦੇ ਨਾਲ ਗ੍ਰਨੇਡ ਦੀ ਵੀਡੀਓ ਵੀ ਪੋਸਟ ਕੀਤੀ ਹੈ।

ਹਾਲਾਂਕਿ, ਪੁਲਿਸ ਨੇ ਇਸਨੂੰ ਅੱਤਵਾਦੀ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਧਮਾਕਾ ਟਰੱਕ ਦੇ ਟਾਇਰ ਫਟਣ ਕਾਰਨ ਹੋਇਆ ਹੈ।







