PunjabPolitics

ਪੰਜਾਬ ‘ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ, ਲਾਗੂ ਹੋਵੇਗਾ ਜ਼ਾਬਤਾ

Elections to be held again in Punjab, announcement to be made today, code of conduct to be implemented

Elections to be held again in Punjab, announcement to be made today, code of conduct to be implemented

ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਕਰਵਾਉਣ ਦਾ ਐਲਾਨ ਕੀਤਾ। ਉਹਨਾਂ ਨੇ ਦੱਸਿਆ ਕਿ ਇਹਨਾਂ ਚੋਣਾਂ ਦੌਰਾਨ ਬੈਲਟ ਪੇਪਰ (ਪਰਚੀ) ਰਾਹੀਂ ਵੋਟਿੰਗ ਹੋਵੇਗੀ। ਨਾਮਜ਼ਦਗੀਆਂ ਭਰਨ ਦੀ ਪ੍ਰੀਕ੍ਰਿਆ 1 ਦਸੰਬਰ ਤੋਂ ਹੋਵੇਗੀ।

ਰਾਜ ਕਮਲ ਚੌਧਰੀ ਨੇ ਦੱਸਿਆ ਕਿ 23 ਜ਼ਿਲ੍ਹਿਆਂ ਵਿੱਚ ਪ੍ਰੀਸ਼ਦ ਲਈ ਅਤੇ 155 ਪੰਚਾਇਤ ਸੰਮਤੀਆਂ ਲਈ 1 ਕਰੋੜ 36 ਲੱਖ 4 ਹਜ਼ਾਰ ਵੋਟਰ ਵੋਟ ਪਾਉਣਗੇ। ਚੋਣਾਂ ਵਿੱਚ 50 ਫੀਸਦ ਸੀਟਾਂ ਔਰਤਾਂ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ। 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸਾਮ 4 ਵਜੇ ਤੱਕ ਵੋਟਿੰਗ ਹੋਵੇਗੀ।

ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਲਈ 400 ਰੁਪਏ ਫੀਸ ਰੱਖੀ ਗਈ ਹੈ। ਉਹਨਾਂ ਨੇ ਦੱਸਿਆ ਕਿ ਹਰੇਕ ਪੋਲਿੰਗ ਬੂਥ ‘ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਦੋ ਵੱਖ-ਵੱਖ ਬੈਲਟ ਬਾਕਸ ਰੱਖੇ ਜਾਣਗੇ। ਈਵੀਐਮ ਰਾਹੀਂ ਚੋਣਾਂ ਸੰਭਵ ਨਹੀਂ ਹੋਣਗੀਆਂ, ਕਿਉਂਕਿ ਇਸ ਲਈ 40 ਹਜ਼ਾਰ ਈਵੀਐਮ ਦੀ ਲੋੜ ਹੁੰਦੀ ਹੈ ਅਤੇ ਚੋਣ ਕਮਿਸ਼ਨ ਕੋਲ ਉਪਲਬਧ ਮਸ਼ੀਨਾਂ ਕਿਸੇ ਵੀ ਰਾਜ ਨੂੰ ਜਾਰੀ ਨਹੀਂ ਕੀਤੀਆਂ ਜਾਂਦੀਆਂ।

ਪੰਜਾਬ ਵਿੱਚ, ਹਰ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ, ਜਿਸ ਲਈ ਕੁੱਲ 357 ਜ਼ੋਨ ਬਣਾਏ ਗਏ ਹਨ ਅਤੇ ਹਰੇਕ ਜ਼ੋਨ ਤੋਂ ਇੱਕ ਮੈਂਬਰ ਚੁਣਿਆ ਜਾਵੇਗਾ। ਇਸੇ ਤਰ੍ਹਾਂ, ਰਾਜ ਦੀਆਂ 154 ਪੰਚਾਇਤ ਸੰਮਤੀਆਂ ਵਿੱਚ 15 ਤੋਂ 25 ਜ਼ੋਨ ਬਣਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 2,863 ਹੈ। ਹਰੇਕ ਜ਼ੋਨ ਤੋਂ ਇੱਕ ਮੈਂਬਰ ਚੁਣਿਆ ਜਾਵੇਗਾ। ਪੇਂਡੂ ਖੇਤਰ ਵਿੱਚ ਵੋਟਰਾਂ ਦੀ ਗਿਣਤੀ 1 ਕਰੋੜ 36 ਲੱਖ 4 ਹਜ਼ਾਰ ਹੈ।

Back to top button