ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...ਕਾਂਗਰਸ ਨੂੰ ਵੱਡਾ ਝਟਕਾ
There was an uproar in the political world...a big blow to the Congress,

There was an uproar in the political world…a big blow to the Congress,
ਮੁੱਖ ਵਿਰੋਧੀ ਪਾਰਟੀ, ਕਾਂਗਰਸ ਨੂੰ ਉਸਦਾ ਇਤਿਹਾਸਕ 24, ਅਕਬਰ ਰੋਡ ਸਥਿਤ ਦਫ਼ਤਰ ਸ਼ਨੀਵਾਰ ਤੱਕ ਖਾਲੀ ਕਰਨ ਲਈ ਕਿਹਾ ਹੈ। ਇਹ ਕਦਮ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਰਾਜਨੀਤਿਕ ਮੁੱਦਾ ਬਣ ਸਕਦਾ ਹੈ। ਕਾਂਗਰਸ ਇਸ ਸਮੇਂ ਇਸ ਮਾਮਲੇ ਵਿੱਚ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਦੱਸ ਦੇਈਏ ਕਿ ਇਸ ਕਦਮ ਤੋਂ ਬਾਅਦ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਦੇ ਨਾਲ ਹੀ ਯੂਥ ਕਾਂਗਰਸ ਦੇ ਦਫ਼ਤਰ ‘5 ਰਾਏਸੀਨਾ ਰੋਡ’ ਨੂੰ ਵੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
28 ਮਾਰਚ ਤੱਕ ਖਾਲੀ ਕਰਨ ਦਾ ਅਲਟੀਮੇਟਮ
ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕਾਂਗਰਸ ਪਾਰਟੀ ਨੂੰ ਆਉਣ ਵਾਲੀ 28 ਮਾਰਚ ਤੱਕ ਇਸ ਇਤਿਹਾਸਕ ਬੰਗਲੇ ਨੂੰ ਖਾਲੀ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ 48 ਸਾਲਾਂ ਤੋਂ 24 ਅਕਬਰ ਰੋਡ ਵਾਲਾ ਬੰਗਲਾ ਕਾਂਗਰਸ ਦਾ ਰਾਸ਼ਟਰੀ ਮੁੱਖ ਦਫ਼ਤਰ ਰਿਹਾ ਹੈ ਅਤੇ ਪਾਰਟੀ ਦੀਆਂ ਤਮਾਮ ਵੱਡੀਆਂ ਗਤੀਵਿਧੀਆਂ ਇੱਥੋਂ ਹੀ ਚਲਦੀਆਂ ਆ ਰਹੀਆਂ ਹਨ। ਜਾਣਕਾਰੀ ਅਨੁਸਾਰ, ਕਾਂਗਰਸ ਦੇ ਨਵੇਂ ਅਧਿਕਾਰਤ ਮੁੱਖ ਦਫ਼ਤਰ ‘ਇੰਦਰਾ ਭਵਨ’ ਦਾ ਉਦਘਾਟਨ ਬੀਤੇ ਸਾਲ ਹੀ ਹੋ ਚੁੱਕਾ ਹੈ।










