Cabinet Minister Dr. Ravjot Singh appoints Shinderpal Singh Chahal as PRO of NRI Sabha Punjab
ਚੰਡੀਗੜ੍ਹ,15 ਜੂਨ ਇੰਡੀਅਨ ਨਿਊਜ਼ (ਰਾਮ ਸਿੰਘ ਆਜ਼ਾਦ ਬਿਊਰੋ ਚੀਫ)
ਪੰਜਾਬ ਸਰਕਾਰ ਦੇ ਐਨ.ਆਰ.ਆਈ ਮਾਮਲੇ, ਜੇਲ੍ਹਾਂ ਅਤੇ ਸੰਸਦੀ ਮਾਮਲਿਆਂ ਬਾਰੇ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਇੱਕ ਰਸਮੀ ਸਮਾਗਮ ਦੌਰਾਨ ਸ੍ਰੀ ਸ਼ਿੰਦਰਪਾਲ ਸਿੰਘ ਚਾਹਲ ਨੂੰ ਐਨ.ਆਰ.ਆਈ ਸਭਾ ਪੰਜਾਬ ਦਾ ਪਬਲਿਕ ਰਿਲੇਸ਼ਨ ਅਫ਼ਸਰ (ਪੀ.ਆਰ.ਓ.) ਨਿਯੁਕਤ ਕੀਤਾ ਗਿਆ।

ਇਸ ਮੌਕੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਐਨਆਰਆਈ ਸਭਾ ਪੰਜਾਬ ਰਾਹੀਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਨਾਲ ਬਿਹਤਰ ਤਾਲਮੇਲ ਲਈ ਜਨ ਸੰਪਰਕ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ੍ਰੀ ਸ਼ਿੰਦਰਪਾਲ ਸਿੰਘ ਚਾਹਲ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ।
ਇਸ ਮੌਕੇ ਹਰਮਨ ਸਿੰਘ, ਰਾਸ਼ਟਰੀ ਪ੍ਰਧਾਨ, ਹਿਊਮਨ ਰਾਈਟਸ ਐਂਡ ਐਂਟੀ ਡਰੱਗ ਕੌਂਸਲ ਆਫ ਇੰਡੀਆ ਅਤੇ ਮੈਨੇਜਿੰਗ ਡਾਇਰੈਕਟਰ ਇੰਡੀਅਨ ਨਿਊਜ਼ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਨੇ ਸ੍ਰੀ ਚਾਹਲ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਿਯੁਕਤੀ ਐਨ.ਆਰ.ਆਈ ਸਭਾ ਪੰਜਾਬ ਦੀਆਂ ਜਨ ਸੰਪਰਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰੇਗੀ।
ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ ਵੱਲੋਂ ਸ੍ਰੀ ਸ਼ਿੰਦਰਪਾਲ ਸਿੰਘ ਚਾਹਲ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Read Next
2 days ago
20 ਸਾਲਾ ਕੁੜੀ ਨੂੰ ਤਸੀਹੇ ਦੇ ਜਿੰਨ/ਭੂਤ ਕੱਢਣ’ ਵਾਲੇ ਸ਼ਖ਼ਸ ਨੂੰ 3 ਸਾਲ ਦੀ ਕੈਦ, 96 ਲੱਖ ਰੁਪਏ ਜੁਰਮਾਨਾ
2 days ago
ਪੰਜਾਬ ‘ਚ ਜੱਜਾਂ 23 ਦੇ ਤਬਾਦਲੇ! ਜਾਣੋ ਕਿਸ ਨੂੰ ਕਿੱਥੇ ਭੇਜਿਆ
3 days ago
ਇੰਨੋਸੈਂਟ ਹਾਰਟਸ ਨੇ ਦਿਸ਼ਾ- ਐਨ ਇਨੀਸ਼ੀਏਟਿਵ ਦੇ ਅੰਤਰਗਤ ਵਿਦਿਆਰਥੀਆਂ ਨੂੰ ਉਭਰਦੇ ਕਰੀਅਰ ਮਾਰਗਾਂ ਦੀ ਖੋਜ ਕਰਨ ਲਈ ਕੀਤਾ ਪ੍ਰੇਰਿਤ
3 days ago
ਚੋਣ ਕਮਿਸ਼ਨਰ ਖਿਲਾਫ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਦੋ ਮਹਿਲਾ ਆਗੂਆਂ ਨੇ ਇੱਕ-ਦੂਜੇ ਨੂੰ ਮਾਰੇ ਥੱਪੜ ; ਵੀਡੀਓ ਵਾਇਰਲ
3 days ago
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਜਾਣੋ ਕੇਂਦਰ ਸਰਕਾਰ ਨੇ ਕਿਸ ਦੇ ਨਾਂ ‘ਤੇ ਲਾਈ ਮੋਹਰ
4 days ago
DIG ਦਫਤਰ ਦੇ ਬਾਹਰ ਚੱਲੀਆਂ ਗੋਲੀਆਂ, ਗੱਡੀ ਦੇ ਤੋੜੇ ਸ਼ੀਸ਼ੇ; CCTV ‘ਚ ਕੈਦ
4 days ago
ਹਰਿਮੰਦਰ ਸਾਹਿਬ ਨਤਮਸਤਕ ਹੋਏ ਪਰਗਟ ਤੇ ਪਾਇਲਟ, ਲਿਆ ਗੁਰੂ ਸਾਹਿਬ ਦਾ ਆਸ਼ੀਰਵਾਦ
6 days ago
ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ‘ਤੇ ਸੀਬੀਆਈ ਵੱਲੋਂ ਛਾਪਾ, OSD ਸਣੇ 6 ਖਿਲਾਫ FIR ਦਰਜ
6 days ago
ਹਰਮਨਪ੍ਰੀਤ ਕੌਰ ਨੇ ਅਚਾਨਕ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ
6 days ago
Innocent Hearts College of Education Welcomes Newly Enrolled Student-Teachers with an Orientation Programme
Back to top button