
ED conducts massive raids at 5 locations of stone crusher businessman and property dealer
ED conducts massive raids at 5 locations of stone crusher businessman and property dealer
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਸਵੇਰੇ ਪਠਾਨਕੋਟ ਵਿੱਚ ਪੰਜ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਛਾਪੇਮਾਰੀ ਸ਼ਹਿਰ ਦੇ ਸੈਲੀ ਰੋਡ ‘ਤੇ ਇੱਕ ਕਰੱਸ਼ਰ ਡੀਲਰ ਨਰੋਟ ਜੈਮਲ ਸਿੰਘ ਦੇ ਸਰਹੱਦੀ ਖੇਤਰ ਵਿੱਚ ਕਰੱਸ਼ਰ ਯੂਨਿਟਾਂ ਅਤੇ ਤਾਰਾਗੜ੍ਹ ਖੇਤਰ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਘਰ ਵਿੱਚ ਰੈੱਡ ਮਾਰੀ।
ਇਸ ਦੌਰਾਨ ਸਟੋਨ ਕਰੈਸ਼ਰ ਇੰਡਸਟਰੀ ਨਾਲ ਜੁੜੇ ਲੋਕਾਂ ‘ਚ ਹੜਕੰਪ ਮੱਚ ਗਿਆ। ਈਡੀ ਵੱਲੋਂ ਸਵੇਰੇ ਇੱਕੋ ਸਮੇਂ ਵੱਖ-ਵੱਖ ਟੀਮਾਂ ਰਾਹੀਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਸਟੋਨ ਕਰੈਸ਼ਰ ਕਾਰੋਬਾਰੀ ਦੇ ਪਿੰਡ ਗੁੱਗਰਾਂ, ਕੀੜੀ ਅਤੇ ਦਤਿਆਲ ‘ਚ ਸਥਿਤ ਸਟੋਨ ਕਰੈਸ਼ਰ ਯੂਨਿਟਾਂ ‘ਤੇ ਅਤੇ ਤਾਰਾਗੜ੍ਹ ‘ਚ ਇੱਕ ਪ੍ਰਾਪਰਟੀ ਡੀਲਰ ਦੇ ਟਿਕਾਣਿਆਂ ‘ਤੇ ਬੰਦ ਦਰਵਾਜ਼ਿਆਂ ਪਿੱਛੇ ਬਾਰੀਕੀ ਨਾਲ ਛਾਨਬੀਣ ਕੀਤੀ ਜਾ ਰਹੀ ਹੈ।
ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ
ਸੂਤਰਾਂ ਅਨੁਸਾਰ, ਈਡੀ ਦੇ ਅਧਿਕਾਰੀ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੌਜੂਦਗੀ ਵਿੱਚ ਪਹੁੰਚੇ। ਹਾਲਾਂਕਿ, ਛਾਪੇਮਾਰੀ ਕਰਨ ਵਾਲੇ ਖਾਸ ਮਾਮਲਿਆਂ ਬਾਰੇ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਛਾਪੇਮਾਰੀ ਦੌਰਾਨ ਸਬੰਧਤ ਥਾਵਾਂ ‘ਤੇ ਦਸਤਾਵੇਜ਼ਾਂ, ਵਿੱਤੀ ਰਿਕਾਰਡਾਂ ਅਤੇ ਹੋਰ ਮਹੱਤਵਪੂਰਨ ਰਿਕਾਰਡਾਂ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਮਾਮਲੇ ਸੰਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਛਾਪੇਮਾਰੀ ਦੇ ਕਾਰਨ ਸਾਂਝੇ ਕੀਤੇ ਹਨ।
ਜਲੰਧਰ ਤੋਂ ਆਈ ਟੀਮ, ਭਾਰੀ ਸੁਰੱਖਿਆ ਬਲ ਤਾਇਨਾਤ
ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਜਲੰਧਰ ਤੋਂ ਆਈ ਹੈ। ਇਸ ਵਿੱਚ ਲਗਭਗ 20 ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਨੇ ਤਾਰਾਗੜ੍ਹ ਦੇ ਇੱਕ ਸਾਬਕਾ ਸਰਪੰਚ ਅਤੇ ਪ੍ਰਾਪਰਟੀ ਡੀਲਰ ਦੇ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ, ਸੈਲੀ ਰੋਡ ‘ਤੇ ਪਾਰਕ ਐਵੇਨਿਊ ਹੋਟਲ ਦੇ ਨੇੜੇ ਸਥਿਤ ਜ਼ਿਲ੍ਹੇ ਦੇ ਇੱਕ ਵੱਡੇ ਕਰੱਸ਼ਰ ਕਾਰੋਬਾਰੀ ਦੇ ਦਫ਼ਤਰ ਅਤੇ ਸਰਹੱਦੀ ਪਿੰਡ ਦਤਿਆਲ ਵਿੱਚ ਸਥਿਤ ਇੱਕ ਕਰੱਸ਼ਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।










