Jalandhar

ਪਿੰਡ ਵਾਸੀਆਂ ਵਲੋਂ ਅਸਥਾਈ ਪਟਾਕਾ ਮਾਰਕੀਟ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

ਪਿੰਡ ਵਾਸੀਆਂ ਵਲੋਂ ਅਸਥਾਈ ਪਟਾਕਾ ਮਾਰਕੀਟ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

ਜਲੰਧਰ-ਪਠਾਨਕੋਟ ਮਾਰਗ ’ਤੇ ਪੈਂਦੇ ਪਿੰਡ ਰਾਓਵਾਲੀ ਵਿਖੇ ਅਸਥਾਈ ਪਟਾਕਾ ਮਾਰਕੀਟ ਲਗਾਉਣ ਦਾ ਪਿੰਡ ਵਾਸੀਆਂ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਇਸ ਥਾਂ ’ਤੇ ਪਟਾਕਾ ਮਾਰਕੀਟ ਲਾਉਣ ਦੀ ਮਨਜ਼ੂਰੀ ਰੱਦ ਕੀਤੀ ਜਾਵੇ। ਪਿੰਡ ਦੇ ਸਰਪੰਚ ਜਸਵੀਰ ਸਿੰਘ ਰਾਣਾ, ਨੰਬਰਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਜਿਸ ਜਗ੍ਹਾ ਦੇ ਬਿਲਕੁਲ ਨਜ਼ਦੀਕ ਕਈ ਫੈਕਟਰੀਆਂ ਤੇ ਨਾਲ ਹੀ ਸੰਘਣੀ ਆਬਾਦੀ ਹੈ। ਸਰਪੰਚ ਜਸਵੀਰ ਸਿੰਘ ਰਾਣਾ ਨੇ ਚਿੰਤਾ ਜ਼ਾਹਿਰ ਹੋਏ ਕਿਹਾ ਕਿ ਪਟਾਕੇ ਬੇਹੱਦ ਜਲਣਸ਼ੀਲ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰੋਡ ਤੇ ਪਹਿਲਾ ਹੀ ਰੇਰੂ ਚੁੰਗੀ ਤੋਂ ਲੈ ਕੇ ਅੱਡਾ ਨੂਰਪੁਰ ਤੱਕ ਕਾਫੀ ਜਾਮ ਲੱਗਾ ਰਹਿੰਦਾ ਹੈ। ਪਟਾਕਾ ਮਾਰਕੀਟ ਲੱਗਣ ਨਾਲ ਇਸ ਰੋਡ ’ਤੇ ਹੋਰ ਜਾਮ ਲੱਗਣ ਦਾ ਖਦਸ਼ਾ ਹੈ। ਪਿੰਡ ਦੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਇੱਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਨਾਲ ਹੀ ਪੈਟਰੋਲ ਪੰਪ ਦੇ ਮਾਲਕ ਰਾਮ ਨਿਰੰਜਨ ਕੈਂਥ ਨੇ ਕਿਹਾ ਕਿ ਜਿਸ ਜਗ੍ਹਾ ’ਤੇ ਇਹ ਪਟਾਕਾ ਮਾਰਕੀਟ ਲਗਾਈ ਜਾਣੀ ਹੈ ਉਸਦੇ ਬਿਲਕੁਲ ਪੈਟਰੋਲ ਪੰਪ ਸਥਿਤ ਹੈ ਜੇਕਰ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਪਿੰਡ ਵਾਸੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰਪੰਚ ਜਸਵੀਰ ਸਿੰਘ ਰਾਣਾ ਨੇ ਦੱਸਿਆ ਕਿ ਡੀ.ਸੀ. ਨੇ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੀਆਂ ਦਲੀਲਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਭਰੋਸਾ ਦਿਵਾਇਆ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਵੇਗੀ। 

Back to top button