ਜਲੰਧਰ ਦੇ AGI AGI Infra Ltd ਗਰੁੱਪ ਮਿਲਿਆ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੱਡਾ ਸਨਮਾਨ
Jalandhar-based AGI Infra Ltd receives a major international honor

Jalandhar-based AGI Infra Ltd receives a major international honor
ਪੰਜਾਬ ਦੀ ਮੋਹਰੀ ਰੀਅਲ ਅਸਟੇਟ ਅਤੇ ਇਨਫਰਾਸਟਰੱਕਚਰ ਕੰਪਨੀ ਏਜੀਆਈ ਇਨਫਰਾ ਲਿਮਟਿਡ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਸੰਸਥਾ ਫੋਰਬਸ ਨੇ ਕੰਪਨੀ ਨੂੰ ਏਸ਼ੀਆ-ਪੈਸਿਫਿਕ ਖੇਤਰ ਦੀਆਂ 200 ਚੁਣੀਆਂ ਹੋਈਆਂ ਕੰਪਨੀਆਂ ਵਿੱਚ ਸ਼ਾਮਲ ਕੀਤਾ ਹੈ।
ਇਹ ਸਨਮਾਨ ਉਨ੍ਹਾਂ ਕੰਪਨੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 1 ਅਰਬ ਅਮਰੀਕੀ ਡਾਲਰ ਤੋਂ ਘੱਟ ਹੈ। ਏਸ਼ੀਆ ਦੀਆਂ ਲਗਭਗ 19,000 ਕੰਪਨੀਆਂ ਵਿੱਚੋਂ ਇਨ੍ਹਾਂ 200 ਕੰਪਨੀਆਂ ਨੂੰ ਚੁਣਿਆ ਗਿਆ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਖਦੇਵ ਸਿੰਘ ਨੂੰ ਕੱਲ੍ਹ ਸ਼ਾਮ ਹਾਂਗਕਾਂਗ ਵਿੱਚ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਫੋਰਬਸ ਵੱਲੋਂ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਨ੍ਹਾਂ 200 ਕੰਪਨੀਆਂ ਵਿੱਚ ਸਿਰਫ਼ 27 ਕੰਪਨੀਆਂ ਹੀ ਭਾਰਤ ਦੀਆਂ ਹਨ। ਇਨ੍ਹਾਂ 27 ਭਾਰਤੀ ਕੰਪਨੀਆਂ ਵਿੱਚ ਏਜੀਆਈ ਇਨਫਰਾ ਲਿਮਟਿਡ ਦਾ ਨਾਮ ਸ਼ਾਮਲ ਹੋਣਾ ਪੂਰੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ।
ਇਹ ਸਨਮਾਨ ਏਜੀਆਈ ਇਨਫਰਾ ਲਿਮਟਿਡ ਦੀ ਲਗਾਤਾਰ ਤਰੱਕੀ, ਮਿਹਨਤ, ਚੰਗੇ ਪ੍ਰਬੰਧ, ਵਧੀਆ ਉਸਾਰੀ ਅਤੇ ਗਾਹਕਾਂ ਦਾ ਭਰੋਸਾ ਜਿੱਤਣ ਦਾ ਸਬੂਤ ਹੈ।











