

ਪੰਜਾਬ ਪੁਲਿਸ ਦੇ ਬਰਖਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਸਥਾਨਕ ਕਿਰਾਏ ਦੇ ਘਰ ਸੋਮਵਾਰ ਤੜਕੇ ਪੁਲੀਸ ਵੱਲੋਂ ਰੇਡ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ 4 ਕਿਲੋ 710 ਗ੍ਰਾਮ ਨਸ਼ੀਲਾ ਪਾਊਡਰ 3719 ਨਸ਼ੀਲੀਆਂ ਗੋਲੀਆਂ ਅਤੇ 25 ਲਸੰਸੀ ਅਤੇ 7 ਨਾਜਾਇਜ਼ ਜ਼ਿੰਦਾ ਰੌਂਦ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੈਂਟ ਦੇ ਐੱਸ ਐੱਚ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਨੋਟਾਂ ਦੇ ਵੱਡੇ ਪੈਕੇਟ ਪੈਕ ਕਰਨ ਵਾਲੇ ਕਾਗਜ਼ ਵੀ ਬਰਾਮਦ ਹੋਏ।