India

CBI ਵੱਲੋਂ ਰਿਸ਼ਵਤ ਮਾਮਲੇ ‘ਚ ਰੇਲਵੇ ਦੇ 3 ਅਧਿਕਾਰੀ ਗ੍ਰਿਫ਼ਤਾਰ

ਸੀਬੀਆਈ ਨੇ ਹਾਜੀਪੁਰ (ਬਿਹਾਰ) ਵਿੱਚ ਪੂਰਬੀ ਮੱਧ ਰੇਲਵੇ ਹੈੱਡਕੁਆਰਟਰ ਵਿੱਚ ਤਾਇਨਾਤ ਇੱਕ ਚੀਫ ਫਰੇਟ ਟਰਾਂਸਪੋਰਟ ਮੈਨੇਜਰ (ਆਈਆਰਟੀਐਸ) ਸੰਜੇ ਕੁਮਾਰ, ਦੋ ਹੋਰ ਆਈਆਰਟੀਐਸ ਅਧਿਕਾਰੀਆਂ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਸੀਬੀਆਈ ਨੇ ਕਿਹਾ ਕਿ ਉਸ ਨੇ ਮੁਲਜ਼ਮਾਂ ਦੇ ਘਰ ਦੀ ਤਲਾਸ਼ੀ ਦੌਰਾਨ 46.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਸੰਜੇ ਤੋਂ ਇਲਾਵਾ ਰੁਪੇਸ਼ ਕੁਮਾਰ (ਆਈਆਰਟੀਐਸ-2011 ਬੈਚ), ਸੀਨੀਅਰ ਡੀਓਐਮ ਸਮਸਤੀਪੁਰ, ਪੂਰਬੀ ਮੱਧ ਰੇਲਵੇ ਬਿਹਾਰ ਅਤੇ ਸਮਸਤੀਪੁਰ ਸਚਿਨ ਮਿਸ਼ਰਾ (ਆਈਆਰਟੀਐਸ-2011 ਬੈਚ), ਸੀਨੀਅਰ ਡੀਓਐਮ, ਸੋਨਪੁਰ, ਨਵਲ ਲੱਢਾ ਅਤੇ ਮਨੋਜ ਲੱਢਾ ਕੋਲਕਾਤਾ- ਸਥਿਤ ਆਭਾ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਅਤੇ ਪ੍ਰਾਈਵੇਟ ਵਿਅਕਤੀ ਮਨੋਜ ਕੁਮਾਰ ਸਾਹਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *

Back to top button