Indiapolitical

ਭਾਰਤੀ ਜਲ ਸੈਨਾ ਦੀਆਂ 5 ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ

ਮਹਿਲਾਵਾਂ ਹੁਣ ਕਿਸੇ ਵੀ ਖੇਤਰ ਹੁਣ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਭਾਰਤੀ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਪਹਿਲੀ ਵਾਰ ਉੱਤਰੀ ਅਰਬ ਸਾਗਰ ਵਿੱਚ ਆਤਮ-ਨਿਰਭਰ ਹੋ ਕੇ ਸਮੁੰਦਰੀ ਨਿਗਰਾਨੀ ਮਿਸ਼ਨ ਨੂੰ ਪੂਰਾ ਕੀਤਾ ਹੈ। ਨੇਵਲ ਏਅਰ ਐਕਲੇਵ ਪੋਰਬੰਦਰ ਵਿੱਚ ਸਥਿਤ ਭਾਰਤੀ ਜਲ ਸੈਨਾ ਆਈਐੱਨਐੱਸ 314 ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਇਹ ਮਿਸ਼ਨ ਪੂਰਾ ਕੀਤਾ ਹੈ।

5 Navy women officers
5 Navy women officers

ਇਸ ਮਿਸ਼ਨ ਦੀ ਕੈਪਟਨ ਪਾਇਲਟ ਮਿਸ਼ਨ ਕਮਾਂਡਰ ਲੈਫਟੀਨੈਂਟ ਕੋਮੋਡੋਰ ਆਂਚਲ ਸ਼ਰਮਾ ਦੀ ਅਗਵਾਈ ਵਿੱਚ ਪਾਇਲਟ ਲੈਫਟੀਨੈਂਟ ਸ਼ਿਵਾਂਗੀ ਤੇ ਲੈਫਟੀਨੈਂਟ ਅਪੂਰਵਾ ਗੀਤੇ ਵੀ ਸੀ। ਇਸ ਟੀਮ ਦਾ ਅਹਿਮ ਹਿੱਸਾ ਟੈਕਟਿਕਲ ਅਤੇ ਸੈਂਸਰ ਅਧਿਕਾਰੀ ਲੈਫਟੀਨੈਂਟ ਪੂਜਾ ਅਤੇ ਲੈਫਟੀਨੈਂਟ ਪੂਜਾ ਸ਼ੇਖਾਵਤ ਵੀ ਰਹੀ। ਭਾਰਤੀ ਜਲ ਸੈਨਾ ਮੁਤਾਬਕ ਜਲ ਸੈਨਾ ਵਿੱਚ ਪੋਰਬੰਦਰ ਸਥਿਤ ਨੇਵਲ ਏਅਰ ਐਨਕਲੇਵ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਉੱਤਰੀ ਅਰਬ ਸਾਗਰ ਵਿੱਚ ਡੋਰਨੀਅਰ 228 ਤੋਂ ਨਿਗਰਾਨੀ ਮਿਸ਼ਨ ਦਾ ਪਹਿਲਾ ਇਤਿਹਾਸਿਕ ਮਿਸ਼ਨ ਪੂਰਾ ਕੀਤਾ ਹੈ।

Leave a Reply

Your email address will not be published.

Back to top button