PunjabJalandhar

ਨਿੱਜੀ ਆਪਰੇਟਰ CM ਮਾਨ ਦੇ ਝੰਡਾ ਲਹਿਰਾਉਣ ਤੋਂ ਇੱਕ ਦਿਨ ਪਹਿਲਾਂ ਬੱਸ ਸਾੜਨ ਦੇ ਐਲਾਨ ’ਤੇ ਅੜੇ, ਬੱਸਾਂ ‘ਤੇ ਲਾਏ ਕਾਲੇ ਝੰਡੇ

ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਵਲੋਂ 3 ਦਿਨ ਮੁਕੰਮਲ ਚੱਕਾ ਜਾਮ ਕਰਨ ‘ਤੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਪੰਜਾਬ ਭਰ ਵਿੱਚ ਨਿੱਜੀ ਬੱਸਾਂ ਦਾ ਚੱਕਾ ਜਾਮ ਕਰਨ ਤੋਂ ਬਾਅਦ ਹੁਣ ਪ੍ਰਾਈਵੇਟ ਬੱਸ ਆਪਰੇਟਰ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਇੱਕ ਬੱਸ ਨੂੰ ਅੱਗ ਲਾਉਣ ਦੇ ਐਲਾਨ ’ਤੇ ਅੜੇ ਹੋਏ ਹਨ। ਨਿੱਜੀ ਆਪਰੇਟਰਾਂ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੁਧਿਆਣਾ ਵਿੱਚ ਝੰਡਾ ਲਹਿਰਾਉਣ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਲੁਧਿਆਣਾ ਵਿੱਚ ਬੱਸ ਸਾੜੀ ਜਾਵੇਗੀ। ਮੁੱਖ ਮੰਤਰੀ ਨੇ 14 ਅਗਸਤ ਨੂੰ ਹੀ ਲੁਧਿਆਣਾ ਪੁੱਜਣਾ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ 

ਪੰਜਾਬ ਮੋਟਰ ਯੂਨੀਅਨ ਦੇ ਅਹੁਦੇਦਾਰ ਸੰਦੀਪ ਸ਼ਰਮਾ ’ਤੇ ਜਰਨੈਲ ਸਿੰਘ ਨੇ ਕਿਹਾ ਹੈ ਕਿ ਧਾਰਾ 144 ਸਿਰਫ ਨਿੱਜੀ ਆਪਰੇਟਰਾਂ ਨੂੰ ਨਿਰਾਸ਼ ਕਰਨ ਲਈ ਲਗਾਈ ਗਈ ਹੈ ਪਰ ਆਪਰੇਟਰ ਪਿੱਛੇ ਨਹੀਂ ਹਟਣਗੇ। ਸਰਕਾਰੀ ਅਣਗਹਿਲੀ ਕਾਰਨ ਹਾਲਾਤ ਇਹ ਬਣ ਗਏ ਹਨ ਕਿ ਚਾਲਕ ਉਸ ਬੱਸ ਨੂੰ ਸਾੜਨ ਲਈ ਮਜਬੂਰ ਹਨ, ਜਿਸ ਤੋਂ ਉਹ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ।

ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਵਲੋਂ 3 ਦਿਨ ਮੁਕੰਮਲ ਚੱਕਾ ਜਾਮ ਕਰਨ ‘ਤੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਫਿਰੋਜ਼ਪੁਰ ਡਿਪੂ ਦੇ ਗੇਟ ਤੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਵਰਗ ਨਾਲ ਵਾਅਦੇ ਕੀਤੇ ਸਨ ਕਿ ਸਰਕਾਰੀ ਅਦਾਰਿਆਂ ਨੂੰ ਬਚਾਉਣ ਅਤੇ ਵਧੀਆਂ ਤਰੀਕੇ ਨਾਲ ਚਲਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਪਰ ਅੱਜ ਸਰਕਾਰ ਬਣਨ ਤੋ ਬਾਅਦ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨ ਸਮੇਤ ਪਨਬੱਸ ਅਤੇ ਪੀ ਆਰ ਟੀ ਸੀ ਦੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ ਜਿਸ ਵਿੱਚ ਪੀ ਆਰ ਟੀ ਸੀ ਵਿੱਚ ਪ੍ਰਾਈਵੇਟ ਮਾਲਕਾਂ (ਕਾਰਪੋਰੇਟ ਘਰਾਣਿਆਂ)ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਹਨ। ਇਸ ਕਾਰਨ ਵਿਭਾਗ ਦੇ ਸਰਕਾਰੀ ਖਜ਼ਾਨੇ ਨੂੰ 6 ਸਾਲ ਵਿੱਚ 158 ਕਰੋੜ ਰੁਪਏ ਤੋਂ ਵੱਧ ਚੂਨਾ ਲੱਗੇਗਾ ਹੀ ਨਾਲ ਹੀ ਬੱਸਾਂ ਫੇਰ ਵੀ ਪ੍ਰਾਈਵੇਟ ਮਾਲਕਾਂ ਦੀਆਂ ਹੋ ਜਾਣਗੀਆਂ ਨਾਲ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਵੀ ਖ਼ਤਮ ਹੋ ਜਾਣਗੇ

 ਯੁਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਅਗਲੇ ਪ੍ਰੋਗਰਾਮ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਮੰਨਵਾਉਣ ਲਈ ਸਖ਼ਤੀ ਨਾਲ ਕੀਤੇ ਜਾਣਗੇ ਜਿਸ ਵਿੱਚ ਮਿਤੀ 14-15-16 ਅਗਸਤ ਦੀ ਤਿੰਨ ਰੋਜ਼ਾ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਜਿਥੇ ਵੀ 15 ਅਗਸਤ ਦੇ ਝੰਡਾ ਲਹਿਰਾਉਣਗੇ, ਉਸ ਸਥਾਨ ਤੇ ਪੂਰੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਪੁੱਛਣ ਸਮੇਤ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋਂ ਕੱਢਣ ਦੀ ਮੰਗ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।

Leave a Reply

Your email address will not be published.

Back to top button