ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਮਿਤੀ 12.08.2022 ਨੂੰ ਕੇਂਦਰੀ ਜੇਲ੍ਹ ਪਟਿਆਲਾ, ਵਿਖੇ ਹਵਾਲਾਤੀ ਮਨਿੰਦਰ ਸਿੰਘ ਉਰਫ ਗੋਨਾ ਉਰਫ ਮਨੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੁਬਾਨਾ ਕਰਮੁ, ਥਾਣਾ ਬਖਸ਼ੀਵਾਲਾ, ਮੁੱਕਦਮਾ ਨੰ. 47 ਮਿਤੀ 31.07.2022, ਥਾਣਾ ਬਖਸ਼ੀਵਾਲਾ ਅ/ਧ- 399,402 ਆਈ.ਪੀ.ਸੀ ਅਤੇ ਮੁੱਕਦਮਾ ਨੰ. 122 ਮਿਤੀ 30.06.2022 ਥਾਣਾ- ਸਿਟੀ ਸੰਗਰੂਰ, ਅ/ਧ- 379-ਬੀ,34 ਆਈ.ਪੀ.ਸੀ ਵਿੱਚ ਜੇਲ੍ਹ ਅੰਦਰ ਬੰਦ ਸੀ।
ਉਨ੍ਹਾਂ ਦੱਸਿਆ ਕਿ ਇਸੇ ਸਮੇਂ ਦੌਰਾਨ ਜਦੋਂ ਜੇਲ੍ਹ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਤਾਂ ਸਵੇਰੇ ਕਰੀਬ 7.15 ਵਜੇ ਉਕਤ ਹਵਾਲਾਤੀ ਜੇਲ੍ਹ ਦੀ ਡਿਊੜੀ ਅੰਦਰਲੇ ਕੈਮਰੇ ਵਿੱਚ ਡਿਊੜੀ ਦੀ ਛੱਤ ਉਪਰ ਚੜ੍ਹਦਾ ਦਿਖਾਈ ਦਿੱਤਾ, ਇਸ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਬੰਦੀ ਜੇਲ੍ਹ ਤੋਂ ਫਰਾਰ ਹੋ ਗਿਆ ਹੈ।