EducationJalandhar

ਲਾਇਲਪੁਰ ਖ਼ਾਲਸਾ ਕਾਲਜ ‘ਚ 76ਵਾਂ ਸੁਤੰਤਰਤਾ ਦਿਵਸ ਦੇਸ਼ ਭਗਤੀ ਦੇ ਜਜ਼ਬੇ ਅਤੇ ਜੋਸ਼ ਨਾਲ ਮਨਾਇਆ

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਅਜ਼ਾਦੀ ਦਿਵਸ

JALANDHAR/ SS CHAHAL

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਕੈਂਪਸ ਵਿੱਚ ਭਾਰਤ ਦਾ 76ਵਾਂ ਸੁਤੰਤਰਤਾ ਦਿਵਸ ਦੇਸ਼ ਭਗਤੀ ਦੇ ਜਜ਼ਬੇ ਅਤੇ ਜੋਸ਼ ਨਾਲ ਮਨਾਇਆ ਗਿਆ। ਪ੍ਰੋ: ਜਸਰੀਨ ਕੌਰ, ਡੀਨ ਅਕਾਦਮਿਕ ਮਾਮਲੇ ਨੇ ਸਟਾਫ਼ ਮੈਂਬਰਾਂ ਦੇ ਨਾਲ ਤਿਰੰਗਾ ਲਹਿਰਾਇਆ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਐਨਸੀਸੀ ਆਰਮੀ ਵਿੰਗ, ਐਨਸੀਸੀ ਏਅਰ ਵਿੰਗ ਅਤੇ ਐਨਐਸਐਸ ਵਾਲੰਟੀਅਰਾਂ ਨੇ ਦੇਸ਼ ਭਗਤੀ ਦੇ ਜੋਸ਼ ਨਾਲ ਸਲਾਮੀ ਦਿੱਤੀ। ਕਾਲਜ ਦੇ ਸੁਤੰਤਰਤਾ ਦਿਵਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਿਦਆਰਥੀਆਂ ਨੇ ਸ਼ਿਰਕਤ ਕੀਤੀ। ਆਪਣੇ ਸੰਦੇਸ਼ ਵਿੱਚ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

ਉਨ੍ਹਾਂ ਬਹਾਦਰੀ ਨਾਲ ਸਾਡੇ ਦੇਸ਼ ਦੀ ਰੱਖਿਆ ਕਰਨ ਲਈ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਿਦਆਰਥੀਆਂ ਨੂੰ ਇਸ ਕੀਮਤੀ ਆਜ਼ਾਦੀ ਨੂੰ ਪਛਾਣਨ, ਸਮਝਣ ਅਤੇ ਇਸ ਦੀ ਕਦਰ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਡੀਨ ਅਕੈਡਮਿਕ ਅਫੇਅਰਜ਼ ਪ੍ਰੋ: ਜਸਰੀਨ ਕੌਰ ਨੇ ਕਿਹਾ ਕਿ ਭਾਰਤ ਅਜ਼ਾਦੀ ਕਾ ਅੰਮ੍ਰਿਤਮਹਾਉਤਸਵ ਮਨਾ ਰਿਹਾ ਹੈ। 15 ਅਗਸਤ ਉਹ ਇਤਿਹਾਸਕ ਦਿਨ ਸੀ ਜਿਸ ਦਿਨ ਭਾਰਤ ਨੇ ਬ੍ਰਿਿਟਸ਼ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਇਸ ਦਿਨ ਅਸੀਂ ਆਪਣੇ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਕਰ ਚੁਕੇ ਹਾਂ। 15 ਅਗਸਤ 1947 ਨੂੰ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਜੋਂ ਮਾਨਤਾ ਦਿੱਤੀ ਗਈ ਸੀ, ਪਰ ਸਾਡੇ ਪੁਰਖਿਆਂ ਨੂੰ ਇਸ ਮਾਨਤਾ ਲਈ ਆਪਣਾ ਸਭ ਕੁਝ ਤਿਆਗਣਾ ਪਿਆ ਸੀ। ਉਨ੍ਹਾਂ ਇਸ ਮੌਕੇ ਹਾਜ਼ਰ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

 

 

 

 

 

Leave a Reply

Your email address will not be published.

Back to top button