JalandharPunjab

ਚੋਰੀ ਦੇ ਮੋਟਰਸਾਈਕਲ ਅਤੇ ਨਜਾਇਜ਼ ਅਸਲੇ ਸਮੇਤ ਇੱਕ ਗ੍ਰਿਫਤਾਰ , ਇੱਕ ਫਰਾਰ

ਜਲੰਧਰ, ਐਚ ਐਸ ਚਾਵਲਾ।

ਸ. ਗੁਰਸ਼ਰਨ ਸਿੰਘ ਸੰਧੂ , IPS ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਜਗਮੋਹਨ ਸਿੰਘ , PPS , ਡਿਪਟੀ ਕਮਿਸ਼ਨਰ ਪੁਲਿਸ ਸਿਟੀ , ਸ਼੍ਰੀ ਬਲਵਿੰਦਰ ਸਿੰਘ ਰੰਧਾਵਾ , PPS , ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਜੋਨ -1 ਜਲੰਧਰ ਤੋਂ ਸ਼੍ਰੀ ਮੋਹਿਤ ਕੁਮਾਰ ਸਿੰਗਲਾ , PPS , ਏ.ਸੀ.ਪੀ ਨੋਰਥ ਜਲੰਧਰ ਦੀਆਂ ਹਦਾਇਤਾਂ ਅਨੁਸਾਰ SI ਕੁਲਦੀਪ ਸਿੰਘ , ਮੁੱਖ ਅਫਸਰ ਥਾਣਾ ਡਵੀਜ਼ਨ ਨੰ : 8 ਜਲੰਧਰ ਦੀ ਅਗਵਾਈ ਹੇਠ ਮਿਤੀ 17.08.2022 ਨੂੰ ASI ਜ਼ਗਦੀਸ਼ ਲਾਲ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਟਰਾਂਸਪੋਰਟ ਨਗਰ ਜਲੰਧਰ ਮੌਜੂਦ ਸੀ।

ਕਿ ਇੱਕ ਖੂਫੀਆ ਇਤਲਾਹ ਮਿਲੀ ਕਿ ਮਨੀਸ਼ ਕੁਮਾਰ ਪੁੱਤਰ ਬਿਨੰਦੇਸ਼ਵਰ ਰਾਮ ਅਤੇ ਅਨੀਸ਼ ਪੁੱਤਰ ਰਾਮ ਅਸ਼ੀਸ਼ ਵਾਸੀ ਪਿੰਡ ਰਾਜਪੁਰਾ ਥਾਣਾ ਕਸਰੀਆ ਜਿਲ੍ਹਾ ਮੋਹਾਰੀ ਬਿਹਾਰ ਹਾਲ ਕਿਰਾਏਦਾਰ ਬਿੱਲੇ ਦਾ ਵੇਹੜਾ ਪਰਸ਼ੂਰਾਮ ਜਲੰਧਰ ਦੋਵੇਂ ਮਿਲ ਕੇ ਵਹੀਕਲ ਚੋਰੀ ਕਰਦੇ ਹਨ ਅਤੇ ਸਸਤੇ ਭਾਅ ਵੇਚ ਦਿੰਦੇ ਹਨ ਅਤੇ ਮੋਟਰਸਾਈਕਲ ਨੰਬਰ PB08 – LEA – 4143 ਰੰਗ ਸਿਲਵਰ ਮਾਰਕਾ ਹੀਰੋ ਸਪਲੈਂਡਰ ਜੋ ਚੋਰੀ ਦਾ ਹੈ ਵੇਚਣ ਲਈ ਘੁੰਮ ਰਹੇ ਹਨ ਅਤੇ ਇਨ੍ਹਾਂ ਪਾਸ ਨਜਾਇਜ ਅਸਲਾ ਵੀ ਹੈ।

ਜਿਸ ਤੇ ਏ.ਐਸ.ਆਈ ਜਗੀਦਸ਼ ਲਾਲ ਨੇ ਸਾਥੀ ਕਰਮਚਾਰੀਆਂ ਦੇ ਨਾਲ ਪਠਾਨਕੋਟ ਚੋਕ ਜਲੰਧਰ ਜਾ ਕੇ ਨਾਕਾਬੰਦੀ ਕੀਤੀ , ਦੌਰਾਨੇ ਨਾਕਾਬੰਦੀ ਮੋਟਰਸਾਈਕਲ ਨੰਬਰੀ PB08 – EA – 4143 ਦੇ ਚਾਲਕ ਸਵਾਰ ਨੌਜਵਾਨ ਨੂੰ ਕਾਬੂ ਕੀਤਾ ਅਤੇ ਪਿਛੇ ਬੈਠਾ ਨੌਜਵਾਨ ਮਨੀਸ਼ ਮੋਕਾ ਤੋ ਭੱਜ ਗਿਆ ਅਤੇ ਕਾਬੂ ਕੀਤੇ ਨੌਜਵਾਨ ਨੇ ਆਪਣਾ ਨਾਮ ਅਨੀਸ਼ ਪੁੱਤਰ ਰਾਮ ਅਸ਼ੀਸ਼ ਵਾਸੀ ਕਿਰਾਏਦਾਰ ਬਿੱਲੇ ਦਾ ਵੇਹੜਾ ਪਰਸ਼ੂਰਾਮ ਨਗਰ ਗਊਸ਼ਾਲਾਦੀ ਬੈਕਸਾਈਡ ਜਲੰਧਰ ਦੱਸਿਆ । ਜੋ ਮੋਟਰਸਾਈਕਲ ਬਾਰੇ ਕੋਈ ਵੀ ਕਾਗਜਾਤ ਪੇਸ਼ ਨਹੀਂ ਕਰ ਸਕਿਆ , ਇਸ ਦੀ ਤਲਾਸ਼ੀ ਕਰਨ ਤੇ ਇਸ ਦੇ ਡੱਬ ਵਿਚੋ ਦੇਸੀ ਕੱਟਾ ਪਿਸਤੌਲ 315 ਬੋਰ ਬ੍ਰਾਮਦ ਹੋਈ , ਜਿਸ ਤੇ ASI ਜਗਦੀਸ਼ ਲਾਲ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 213 ਮਿਤੀ 17.08.2022 ਅ / ਧ 379,411 ਭ : ਦ 25 ਅਸਲਾ ਐਕਟ ਥਾਣਾ ਡਵੀਜ਼ਨ ਨੰ ; 8 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਦੌਰਾਨੇ ਪੁੱਛ ਗਿੱਛ ਅਨੀਸ਼ ਨੇ ਦੱਸਿਆ ਕਿ ਉਸ ਨੇ ਵੱਖ -2 ਜਗ੍ਹਾਂ ਤੋਂ ਚੋਰੀ ਕੀਤੇ ਮੋਟਰਸਾਈਕਲ ਨੰਬਰੀ PB08 – AL – 0355 ਮਾਰਕਾ ਪੈਸ਼ਨ , ਮੋਟਰਸਾਈਕਲ ਨੰਬਰ PB08 – BY – 7034 ਮਾਰਕਾ ਹਾਂਡਾ , ਮੋਟਰਸਾਈਕਲ ਨੰਬਰ PB37 – J – 6404 ਮਾਰਕਾ ਸਪਲੈਂਡਰ ਅਤੇ ਇੱਕ ਚੋਰੀ ਸ਼ੁਦਾ ਐਕਟਿਵਾ ਨੰਬਰੀ PB09 – AS – 2319 ਜੋ ਉਸ ਨੇ ਟਰਾਂਸਪੋਰਟ ਨਗਰ ਦੇ ਇੱਕ ਖਾਲੀ ਪਲਾਟ ਵਿੱਚ ਖੜੇ ਕੀਤੇ ਹਨ , ਨੂੰ ਆਪ ਜਾ ਕੇ ਟਰਾਂਸਪੋਰਟ ਨਗਰ ਦੇ ਖਾਲੀ ਪਲਾਟ ਤੇ ਜਾ ਕੇ ਬ੍ਰਾਮਦ ਕਰਵਾਏ । ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕੀਤਾ ਜਾ ਕਿਹਾ ਹੈ ।

Leave a Reply

Your email address will not be published.

Back to top button