JalandharPunjab

ਰਿਹਾਈ ਦਾ ਸਭ ਤੋਂ ਪਹਿਲਾ ਹੱਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦਾ ਹੈ – ਸਿੱਖ ਤਾਲਮੇਲ ਕਮੇਟੀ

ਕਿਹਾ – ਬਲਾਤਕਾਰੀਆਂ ਤੇ ਕਾਤਲਾਂ ਲਈ ਰਿਹਾਈ ਪਰ ਧਰਮ ਅਤੇ ਸਿੱਖੀ ਦੀ ਆਨ ਸ਼ਾਨ ਲਈ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ

ਜਲੰਧਰ, ਐਚ ਐਸ ਚਾਵਲਾ।

ਗੁੁਜਰਾਤ ਦੀ ਬਲਕੀਮ ਬਾਨੋ ਦੇ ਬਲਾਤਕਾਰੀ ਜੋ ਉਮਰ ਕੈਦ ਸਜ਼ਾ ਭੋਗ ਰਹੇ ਸਨ, ਉਹਨਾਂ ਨੂੰ ਚੰਗੇ ਆਚਰਣ ਕਰਕੇ 15 ਅਗਸਤ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਬਲਾਤਕਾਰੀਆਂ ਨੇ ਪੰਜ ਮਹੀਨਿਆਂ ਦੀ ਗਰਭਵਤੀ ਬਿਲਕੀਮ ਬਾਨੋ ਨਾਲ ਬਲਾਤਕਾਰ ਕੀਤਾ, ਉਸ ਦੀ ਤਿੰਨ ਸਾਲ ਦੀ ਬੱਚੀ ਨੂੰ ਮਾਰ ਦਿੱਤਾ,ਉਸ ਦੇ ਪਰਿਵਾਰ ਦੇ 7 ਮੈਂਬਰਾਂ ਨੂੰ ਮਾਰ ਦਿੱਤਾ,ਉਨ੍ਹਾਂ ਦਾ ਆਚਰਣ ਚੰਗਾ ਹੋ ਗਿਆ, ਜਿਨ੍ਹਾਂ ਸਿੱਖ ਬੰਦੀਆਂ ਦਾ ਆਚਰਣ ਉਚਾ ਤੇ ਸੁਚਾ ਹੈ ਜੋ ਸਿਰਫ਼ ਸਿੱਖੀ ਦਾ ਦਰਦ ਲੈ ਕੇ ਜੇਲ੍ਹਾਂ ਅੰਦਰ ਬੰਦ ਹਨ, ਉਹਨਾਂ ਨੂੰ ਰਿਹਾਅ ਕਰਨ ਵਿੱਚ ਦਿੱਲੀ ਦੀ ਫਿਰਕੂ ਤੇ ਬਹੁਗਿਣਤੀ ਭਾਈਚਾਰੇ ਦੀ ਸਰਕਾਰ ਨੂੰ ਤਕਲੀਫ਼ ਹੁੰਦੀ ਹੈ। ਜਦਕਿ ਰਿਹਾਈ ਦਾ ਸਭ ਤੋਂ ਪਹਿਲਾ ਹੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦਾ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਜਿੰਦਰ ਸਿੰਘ ਵਿੱਕੀ ਖਾਲਸਾ, ਗੁਰਵਿੰਦਰ ਸਿੰਘ ਸਿੱਧੂ, ਪਰਵਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਭਾਰਤ ਵਿੱਚ ਬਹੁੁਗਿਣਤੀ ਭਾਈਚਾਰੇ ਲਈ ਹੋਰ ਕਾਨੂੰਨ ਹੈ ਤੇ ਘੱਟ ਗਿਣਤੀਆਂ ਅਤੇ ਦਲਿਤ ਭਾਈਚਾਰੇ ਲਈ ਹੋਰ ਕਾਨੂੰਨ ਹੈ। ਇੱਥੇ ਬਲਾਤਕਾਰੀਆਂ ਤੇ ਕਾਤਲਾਂ ਲਈ ਰਿਹਾਈ ਹੈ, ਪਰ ਧਰਮ ਅਤੇ ਸਿੱਖੀ ਦੀ ਆਨ ਸ਼ਾਨ ਲਈ ਜੇਲ੍ਹਾਂ ਵਿੱਚ ਬੰਦ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਲਈ ਰਿਹਾਈ ਨਹੀਂ ਹੈ।

ਉਨ੍ਹਾਂ ਕਿਹਾ ਇਸ ਲਈ ਮੌਜੂਦਾ ਸਿੱਖ ਲੀਡਰਸੀਪ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਨ੍ਹਾਂ ਲੀਡਰਾਂ ਨੇ ਅੱਜ ਸਿੱਖ ਕੌਮ ਨੂੰ ਐਸੀ ਡੂੰਘੀ ਖੱਡ ਵਿੱਚ ਸੁੱਟ ਦਿੱਤਾ ਹੈ ਜਿੱਥੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਹੁਣ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਜੀ ਦਾ ਓਟ ਸਦਕਾ ਨੌਜਵਾਨਾਂ ਨੂੰ ਹੀ ਸਿੱਖ ਕੌਮ ਲਈ ਸੰਘਰਸ਼ ਕਰਨਾ ਪਵੇਗਾ ਤਾਂ ਹੀ ਇਹ ਹਨ੍ਹੇਰੀ ਰਾਤ ਮੁਕੇਗੀ।

ਇਸ ਮੌਕੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ, ਲਖਬੀਰ ਸਿੰਘ ਲਕੀ, ਗੁੁਰਦੀਪ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ, ਪ੍ਰਭਜੋਤ ਸਿੰਘ ਖਾਲਸਾ, ਬਿੱਧੀ ਸਿੰਘ, ਜਤਿੰਦਰ ਸਿੰਘ ਕੋਹਲੀ, ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸ਼ੰਟੀ, ਸਵਰਨ ਸਿੰਘ ਚੱਢਾ, ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ, ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

Leave a Reply

Your email address will not be published.

Back to top button