Punjab

ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ‘ਚ Income Tax ਅਧਿਕਾਰੀ ਬਣ ਕੇ ਕਿਸਾਨ ਤੋਂ ਲੁੱਟੇ 25 ਲੱਖ

ਪਿੰਡ ਰੋਹਣੋ ਖ਼ੁਰਦ ਵਿੱਚ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ਵਿੱਚ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਰਅਸਲ ਤੜਕਸਾਰ ਲੁਟੇਰੇ ਕਿਸਾਨ ਸੱਜਣ ਸਿੰਘ ਦੇ ਘਰ ਪੁੱਜੇ ਤੇ ਇਨਕਮ ਟੈਕਸ ਦੇ ਅਧਿਕਾਰੀ ਹੋਣ ਦਾ ਹਵਾਲਾ ਦੇ ਸੱਜਣ ਸਿੰਘ ‘ਤੇ ਪਿਸਤੌਲ ਤਾਣੀ ਤੇ ਪੂਰੇ ਘਰ ਦ ਤਲਾਸ਼ੀ ਲਈ।

ਕਿਸਾਨ ਦੇ ਘਰ ਵਿੱਚ 25 ਲੱਖ ਦੀ ਨਗਦੀ ਸੀ ਜਿਸ ਨੂੰ ਲੈ ਕੇ ਉਹ ਰਫੂ ਚੱਕਰ ਹੋ ਗਏ। ਕਿਸਾਨ ਮੁਤਾਬਕਉਸ ਨੇ ਜ਼ਮੀਨ ਵੇਚੀ ਸੀ ਜਿਸ ਦੀ ਰਕਮ ਘਰ ਵਿੱਚ ਸੀ ਜਿਸ ਨਾਲ ਉਸਨੇ ਕਿਸੇ ਹੋਰ ਜ਼ਮੀਨ ਦਾ ਸੌਦਾ ਕਰਨਾ ਸੀ ਪਰ ਤੜਕਸਾਰ ਆਏ ਬਦਮਾਸ਼ ਨਗਦੀ ਲੈ ਕੇ ਫ਼ਰਾਰ ਹੋ ਗਏ।

Leave a Reply

Your email address will not be published. Required fields are marked *

Back to top button