ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਕੁਝ ਕੌਂਸਲਰਾਂ ਸਮੇਤ ਆਪ ਵਿਚ ਸ਼ਾਮਲ ਹੋ ਗਏ ਹਨ।
ਨਗਰ ਨਿਗਮ ਦੇ ਕੌਂਸਲਰ ਰੋਹਨ ਸਹਿਗਲ, ਕੌਂਸਲਰ ਮਿੰਟੂ ਗੁੱਜਰ, ਕੌਂਸਲਰ ਰਜਿੰਦਰ ਕੁਮਾਰ ਮਿੰਟੂ,ਡਾਇਰੈਕਟਰ ਮੰਡੀ ਬੋਰਡ ਬਲਜੀਤ ਸਿੰਘ ਪੌਪੀ ਤੇ ਅਮਰਜੀਤ ਸਿੰਘ ਛਾਬਡ਼ਾ ਆਪ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ।ਜਲੰਧਰ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਵਾਰਡ-24 ਦੇ ਕੌਂਸਲਰ ਰਜਿੰਦਰ ਮਿੰਟੂ ਜੁਨੇਜਾ, ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਬਲਜੀਤ ਸਿੰਘ ਪੋਪੀ, ਬ੍ਰਾਈਟ ਕੌਂਸਲਰ ਰੋਹਨ ਸਹਿਗਲ, ਵਾਰਡ-72 ਦੇ ਕੌਂਸਲਰ ਮਿੰਟੂ ਗੁੱਜਰ ਅਤੇ ਅਮਰਜੀਤ ਸਿੰਘ ਛਾਬੜਾ ਸਮੇਤ ‘ਆਪ’ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ‘ਆਪ’ ਵਿੱਚ ਸ਼ਾਮਲ ਕਰਵਾਉਣ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਦੀ ਭੂਮਿਕਾ ਸਭ ਤੋਂ ਅਹਿਮ ਰਹੀ।