
ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਤੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ 3 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਸੁਖਬੀਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਸਵਾਲ ਪੁੱਛੇ ਗਏ। ਸੁਖਬੀਰ ਬਾਦਲ ਨੇ ਸਾਹਮਣੇ ਆ ਕੇ ਕਿਹਾ ਕਿ ਮੈਂ ਐਸਆਈਟੀ ਨੂੰ ਕਿਹਾ ਹੈ ਕਿ ਪਿਛਲੇ 7 ਸਾਲਾਂ ਵਿੱਚ ਅਸਲ ਦੋਸ਼ੀਆਂ ਨੂੰ ਫੜਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਸਿਰਫ਼ ਸਾਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮੈਂ ਐਸਆਈਟੀ ਨੂੰ ਕਿਹਾ ਕਿ ਜਦੋਂ ਵੀ, ਜੋ ਵੀ ਜਾਣਕਾਰੀ ਦੀ ਲੋੜ ਹੈ, ਮੈਂ ਦੇਣ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 5 ਮਹੀਨਿਆਂ ‘ਚ ਕੋਈ ਕੰਮ ਨਹੀਂ ਕੀਤਾ। ਹੁਣ ਮੈਨੂੰ ਸਿਰਫ਼ ਧਿਆਨ ਹਟਾਉਣ ਲਈ ਬੁਲਾਇਆ ਗਿਆ ਹੈ।