
ਜਲੰਧਰ, ਐਚ ਐਸ ਚਾਵਲਾ।
ਪੁਲਿਸ ਕਮਿਸ਼ਨਰ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS ਦੇ ਹੁਕਮਾਂ ਅਨੁਸਾਰ ਆਮ ਪਬਲਿਕ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਮ ਲੋਕਾਂ ਦਾ ਮਹਿਕਮਾ ਪੁਲਿਸ ਵਿੱਚ ਵਿਸ਼ਵਾਸ਼ ਬਣਾਈ ਰੱਖਣ ਲਈ ਦੇਰ ਰਾਤ ਸੜਕਾਂ ਤੇ ਅਵਾਰਾ ਗਰਦੀ ਕਰਨ ਵਾਲੇ ਅਤੇ ਬਿਨਾ ਵਜਾ ਘੁੰਮਣ ਵਾਲੇ ਸ਼ਰਾਰਤੀ ਕਿਸਮ ਦੇ ਵਿਅਕਤੀਆਂ ਤੇ ਸ਼ਕੰਜਾ ਕੱਸਣ ਲਈ ਸਬ ਡਵੀਜਨ ਮਾਡਲ ਟਾਊਨ , ਜਲੰਧਰ ਅਧੀਨ ਪੈਂਦੇ ਥਾਣਾ ਡਵੀਜ਼ਨ ਨੰਬਰ 6 ਅਤੇ ਡਵੀਜ਼ਨ ਨੰਬਰ 7 ਦੇ ਏਰੀਆ ਵਿੱਚ ਸ਼੍ਰੀ ਅਦਿਤਿਆ IPS , ADCP-2 ਜਲੰਧਰ ਅਤੇ ਮਿਸ ਖੁਸ਼ਬੀਰ ਕੌਰ PPS , ACP ਮਾਡਲ ਟਾਊਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸ : ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਦੀ ਹਦਾਇਤ ਤੇ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਦੁਆਰਾ ਪੀ.ਪੀ.ਆਰ ਮਾਲ ਤੋਂ ਦੇਰ ਰਾਤ ਬਿਨਾ ਵਜ੍ਹਾ ਘੁੰਮਦੇ ਅਤੇ ਰੋਲਾ ਰੱਪਾ ਪਾਉਂਦੇ 10 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਦੇ ਖਿਲਾਫ 41 ( 2 ) , 109 / 151crpc ਤਹਿਤ ਕਾਨੂੰਨੀ ਅਮਲ ਵਿੱਚ ਲਿਆਦੀ ਗਈ ਤਾਂ ਜੋ ਆਮ ਜਨਤਾ ਦੇ ਮਨ ਵਿੱਚ ਕਾਨੂੰਨ ਪ੍ਰਤੀ ਵਿਸ਼ਵਾਸ਼ ਬਣਿਆ ਰਹੇ, ਆਮ ਜਨਤਾ ਦੀ ਸੁਰੱਖਿਆ ਹਰ ਪੱਖੋਂ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵਚਨਬੱਧ ਅਤੇ ਤਿਆਰ ਬਰ ਤਿਆਰ ਹੈ ।