
ਜਲੰਧਰ, ਐਚ ਐਸ ਚਾਵਲਾ।
ਅੱਜ ਮਿਤੀ 13-09-2022 ਨੂੰ ਮਾਣਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS ਵੱਲੋਂ ਜਲੰਧਰ ਕਮਿਸ਼ਨਰੇਟ ਦੇ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਰਪਸ਼ਨ ਉੱਪਰ ਜ਼ੀਰੋ ਟੌਲਰੈਂਸ, ਥਾਣਿਆਂ ਵਿਚ ਆ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਤੋਂ ਜਲਦੀ ਨਿਪਟਾਰਾ ਕਰਨਾ, ਪੀਸੀਆਰ ਅਤੇ ਪੈਟਰੋਲਿੰਗ ਪਾਰਟੀਆਂ ਨੂੰ ਐਕਟਿਵ ਕਰਨਾ, ਤਾਂ ਜੋ ਸ਼ਹਿਰ ਵਿਚ ਕੋਈ ਵੀ ਅਪਰਾਧਿਕ ਘਟਨਾਵਾਂ ਨਾ ਵਾਪਰਨ, ਭਗੌੜਿਆਂ ਨੂੰ ਗ੍ਰਿਫਤਾਰ ਕਰਨਾ, ਅਪਰਾਧਿਕ ਛਵੀ ਞਾਲੇ ਵਿਅਕਤੀਆਂ ਉੱਪਰ ਨਿਗਰਾਨੀ ਰੱਖਣਾ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਹਫ਼ਤੇ ਵਿੱਚ 2-3 ਫਲੈਗ ਮਾਰਚ ਉੱਚ-ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੇ ਜਾਣ ਲਈ ਹੁਕਮ ਜਾਰੀ ਕੀਤੇ ਗਏ। ਮੀਟਿੰਗ ਵਿੱਚ ਡੀ ਸੀ ਪੀ ਲਾਅ ਐਂਡ ਆਰਡਰ ਸ੍ਰੀ ਅੰਕੁਰ ਗੁਪਤਾ ਆਈ ਪੀ ਐੱਸ, ਸ਼੍ਰੀ ਜਗਮੋਹਨ ਸਿੰਘ ਪੀ ਪੀ ਐਸ, ਡੀਸੀਪੀ ਸਿਟੀ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।









