
ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS , ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv . , ਦੀ ਅਗਵਾਈ ਹੇਠ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ , PPS , ADCP – Inv , ਸ਼੍ਰੀ ਪਰਮਜੀਤ ਸਿੰਘ , PPS , ACP – Detective ਅਤੇ ਸ਼੍ਰੀ ਅਸ਼ਵਨੀ ਕੁਮਾਰ , PPS , ACP – Central ਜਲੰਧਰ ਦੀ ਨਿਗਰਾਨੀ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ , ਇੰਚਾਰਜ ਐਂਟੀ ਨਾਰਕੋਟਿਕਸ ਸੈਲ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਰਾਹੁਲ ਪੁੱਤਰ ਰਮੇਸ਼ ਵਾਸੀ ਪਿੰਡ ਤਿਸੰਗਾ ਥਾਣਾ ਬਨਾਵਰ , ਜਿਲਾ ਬਣਾਈਊ , ਉੱਤਰ ਪ੍ਰਦੇਸ਼ ਨੂੰ 2 ਕਿੱਲੋ 650 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 19,09 2022 ਨੂੰ ਐਂਟੀ ਨਾਰਕੋਟਿਕ ਸੈੱਲ ਦੇ ਸਬ ਇੰਸਪੈਕਟਰ ਰਾਜ ਕੁਮਾਰ ਸਮੇਤ ਪੁਲਿਸ ਟੀਮ ਥਾਏ ਗਸ਼ਤ – ਬਾ – ਚੈਕਿੰਗ ਤੋੜੇ ਪੁਰਸ਼ਾਂ ਨੇੜੇ ਅਦਰਸ਼ ਨਗਰ ਪਾਰਕ , ਮੇਨ ਰੋਡ ਮੌਜੂਦ ਸੀ ਕਿ ਚੈਕ ਜ਼ਿਕ ਸ਼ੋਂਕ ਸਾਈਡ ਵੱਲੋਂ ਇੱਕ ਮੋਨਾ ਨੋਜਵਾਨ ਆਪਣੇ ਮੋਢਿਆਂ ਪਰ ਨੀਲੇ ਰੰਗ ਦਾ ਕਿੱਟ ਬੈਗ ਲੈ ਕੇ , ਪੈਦਲ ਆਉਂਦਾ ਦਿਖਾਈ ਦਿਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਦੇਖ ਕੇ ਘਬਰਾ ਕੇ ਪਿੱਛੇ ਵੱਲ ਨੂੰ ਮੁੜ ਪਿਆ , ਜਿਸ ਨੂੰ ਪੁਲਿਸ ਟੀਮ ਨੇ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਹੁਲ ਪੁੱਤਰ ਰਮੇਸ਼ ਵਾਸੀ ਪਿੰਡ ਤਿਸੰਗਾ ਥਾਣਾ ਬਨਾਵਰ ਜ਼ਿਲ੍ਹਾਂ ਬਦਾਈਉਂ ਉੱਤਰ ਪ੍ਰਦੇਸ਼ ਦੱਸਿਆ।
ਜਿਸ ਦੀ ਤਲਾਸ਼ੀ ਗਜਟਡ ਅਫਸਰ ਸ਼੍ਰੀ ਅਸ਼ਵਨੀ ਕੁਮਾਰ , PPS , ACP – Central ਜਲੰਧਰ ਜੀ ਦੀ ਹਾਜਰੀ ਵਿੱਚ ਕੀਤੀ ਗਈ , ਜਿਸ ਪਾਸੇ 02 ਕਿਲੋ 650 ਗ੍ਰਾਮ ਵਜ਼ਨੀ ਅਫੀਮ ਬ੍ਰਾਮਦ ਹੋਈ । ਜਿਸ ਵਿਰੁੱਧ ਮੁੱਕਦਮਾ ਨੰ . 137 ਮਿਤੀ 19.09.22 ਅ : ਧ 18/61/85 . NDPS Act ਥਾਣਾ ਡਵੀਜ਼ਨ ਨੰ . 2 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਉਤਰ ਪ੍ਰਦੇਸ਼ ਤੋਂ ਜਲੰਧਰ ਵਿਚ ਅਫੀਮ ਦੀ ਸਪਲਾਈ ਦੇਣ ਆਇਆ ਸੀ । ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਰਿਹਾ ਹੈ।