
ਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਦੇ ਸਿਤਾਰੇ ਬੁਲੰਦੀਆਂ ‘ਤੇ ਹਨ ਅਤੇ ਕਦੋਂ ਕਿਸਮਤ ਕੋਈ ਕ੍ਰਿਸ਼ਮਾ ਵਿਖਾ ਜਾਵੇ। ਅਜਿਹਾ ਹੀ ਕੁਝ ਉਸ ਨੌਜਵਾਨ ਨਾਲ ਹੋਇਆ, ਜਿਸ ਦੀ ਕਿਸਮਤ ਚਮਕੀ, ਉਹ 21 ਕਰੋੜ ਦੀ ਲਾਟਰੀ ਜਿੱਤ ਕੇ ਕਰੋੜਪਤੀ ਬਣ ਗਿਆ। ਪਰ ਇਸ ਤੋਂ ਪਹਿਲਾਂ ਉਹ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਸੀ।
ਦੁਬਈ ‘ਚ ਕਾਰ ਸਾਫ ਕਰਨ ਦਾ ਕੰਮ ਕਰਨ ਵਾਲੇ ਨੇਪਾਲੀ ਨੌਜਵਾਨ ਭਰਤ ਨੂੰ 21 ਕਰੋੜ ਦੀ ਲਾਟਰੀ ਲੱਗਦਿਆਂ ਹੀ ਉਸ ਦੀ ਕਿਸਮਤ ਚਮਕ ਗਈ। ਭਰਤ ਨੇ ਦੋਸਤਾਂ ਨਾਲ ਮਿਲ ਕੇ ਮਹਿਜ਼ੂਜ਼ ਡਰਾਅ ਲਾਟਰੀ ਖਰੀਦੀ ਸੀ, ਜੇਤੂ ਬਣਨ ਤੋਂ ਬਾਅਦ ਹੁਣ ਉਹ ਆਪਣੇ ਦੇਸ਼ ਨੇਪਾਲ ਪਰਤਣ ਦੀ ਤਿਆਰੀ ਕਰਨ ਲੱਗਾ ਹੈ।

ਭਰਤ ਆਪਣਾ ਪਿੰਡ ਦੇਸ਼ ਅਤੇ ਘਰ ਛੱਡ ਕੇ ਰੋਜ਼ੀ-ਰੋਟੀ ਲਈ ਦੁਬਈ ਆ ਗਿਆ। ਇੱਥੇ ਉਹ ਦੂਜਿਆਂ ਦੀ ਕਾਰ ਸਾਫ਼ ਕਰਕੇ ਆਪਣੀ ਕਿਸਮਤ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸਨੂੰ ਘੱਟ ਹੀ ਪਤਾ ਸੀ ਕਿ ਉਸ ਦੀ ਕਿਸਮਤ ਰਾਤੋ-ਰਾਤ ਬਦਲ ਜਾਵੇਗੀ ਅਤੇ ਉਹ ਇੱਕ ਕਾਰ ਧੋਣ ਵਾਲੇ ਤੋਂ ਕਰੋੜਪਤੀ ਬਣ ਜਾਵੇਗਾ।