ਅੰਮ੍ਰਿਤਸਰ ‘ਚ ਹੁਣ ਸਿਆਸੀ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲਾਂਕਿ ਅਜਿਹੇ ਕਿਤਿਓਂ ਪੁਸ਼ਟੀ ਨਹੀਂ ਹੋ ਪਾ ਰਹੀ ਹੈ। ਰਾਜਾਸਾਂਸੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਹਵਾ ‘ਚ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਅਦਾਰਾ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ.
ਦੋਸ਼ ਹੈ ਕਿ ਚਿੱਟਾ ਕੁਰਤਾ-ਪਜ਼ਾਮਾ ਪਾਈ ਗੋਲ਼ੀਆਂ ਚਲਾਉਣ ਵਾਲਾ ਨੌਜਵਾਨ ਜਸਬੀਰ ਸਿੰਘ ਹੈ। ਉਹ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਬਦਲੇਵ ਸਿੰਘ ਮਿਆਦੀਆਂ ਦਾ ਵੀ ਕਾਫੀ ਖਾਸ ਰਿਹਾ ਹੈ। ਇਹ ਵੀਡੀਓ ਇੰਟਰਨੈੱਟ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਪੰਜਾਬੀਜਾਗਰਣ.ਕਾਮ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੀ।