ਭਦੋਹੀ ਵਿਚ ਦੁਰਗਾ ਪੂਜਾ ਪੰਡਾਲ ‘ਚ ਐਤਵਾਰ ਰਾਤ ਕਰੀਬ 8 ਵਜੇ ਆਰਤੀ ਦੌਰਾਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਕਰੀਬ 64 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ 43 ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਨੂੰ ਵਾਰਾਣਸੀ ਰੈਫਰ ਕਰ ਦਿੱਤਾ ਗਿਆ ਹੈ। ਇਲਾਜ ਦੌਰਾਨ 12 ਸਾਲਾ ਅੰਕੁਸ਼ ਸੋਨੀ, 47 ਸਾਲਾ ਜਯਾ, 10 ਸਾਲਾ ਨਵੀਨ ਦੀ ਮੌਤ ਹੋ ਗਈ ਹੈ।
ਘਟਨਾ ਔਰਈ ਇਲਾਕੇ ਦੇ ਨਾਰਥੁਆਨ ਇਲਾਕੇ ਦੀ ਹੈ। ਦਰਅਸਲ ਐਤਵਾਰ ਸ਼ਾਮ ਨੂੰ ਸਪਤਮੀ ਦੇ ਦਿਨ ਏਕਤਾ ਦੁਰਗਾ ਪੂਜਾ ਪੰਡਾਲ ‘ਚ ਸ਼ੰਕਰ ਅਤੇ ਕਾਲੀ ਮਾਂ ਦੀ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਸੀ। ਪੰਡਾਲ ਦੇ ਅੰਦਰ ਕਰੀਬ 150 ਲੋਕ ਮੌਜੂਦ ਸਨ। ਇਸ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।
ਪੰਡਾਲ ਦੇ ਇੱਕ ਹਿੱਸੇ ਵਿੱਚ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਭਗਦੜ ਵਰਗੀ ਸਥਿਤੀ ਬਣ ਗਈ। ਲੋਕ ਬਚਣ ਲਈ ਇਧਰ-ਉਧਰ ਭੱਜਣ ਲੱਗੇ। ਜ਼ਿਆਦਾ ਭੀੜ ਹੋਣ ਕਾਰਨ ਲੋਕ ਬਾਹਰ ਨਿਕਲਣ ਤੋਂ ਪਹਿਲਾਂ ਹੀ ਅੱਗ ਦੀ ਲਪੇਟ ਵਿੱਚ ਆ ਗਏ।
ਪ੍ਰੰਤੂ ਉਥੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਸੀ। ਇਸ ਲਈ ਬਚਾਅ ਦੇ ਪਹਿਲੇ 20 ਮਿੰਟ ਤੱਕ ਪੰਡਾਲ ‘ਤੇ ਪਾਣੀ ਬੌਛਾੜ ਨਹੀਂ ਕੀਤੀ ਜਾ ਸਕੀ। ਇਸ ਤੋਂ ਬਾਅਦ ਅੱਗ ਬੁਝਾਊ ਕਰਮੀ ਪੁੱਜੇ, ਫੇਰ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੰਦਰ ਮਾਤਾ ਦੀ ਗੁਫਾ ਵਰਗਾ ਪੰਡਾਲ ਸੀ। ਇੱਕ ਪਾਸੇ ਮਾਤਾ ਜੀ ਦੀ ਮੂਰਤੀ ਸੀ। ਦੂਜੇ ਪਾਸੇ ਹੋਰ ਉਸ ਦੇ ਰੂਪ ਸਨ। ਗਵਾਹ ਵਿਨੈ ਦਾ ਕਹਿਣਾ ਹੈ, ਸ਼ੰਕਰ ਅਤੇ ਕਾਲੀ ਮਾਂ ਦੀ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਸੀ।