
ਜਲੰਧਰ, ਐਚ ਐਸ ਚਾਵਲਾ।
ਥਾਣਾ ਕਰਤਾਰਪੁਰ ਦੀ ਪੁਲਿਸ ਨੇ ਕਤਲ ਹੋਣ ਤੋ ਪਹਿਲਾਂ ਹੀ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਲੁੱਟ-ਖੋਹ ਦੀ ਹੋਈ ਵਾਰਦਾਤ ਨੂੰ 24 ਘੰਟੇ ਦੇ ਅੰਦਰ ਅੰਦਰ ਟਰੇਸ ਕਰਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼), ਸ੍ਰੀ ਸੁਰਿੰਦਰਪਾਲ ਧੋਗਤੀ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਪਾਰਟੀ ਵੱਲੋਂ ਕਤਲ ਹੋਣ ਤੋਂ ਪਹਿਲਾਂ ਹੀ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 13-10-2022 ਨੂੰ ਏ.ਐਸ.ਆਈ ਬਲਵੀਰ ਸਿੰਘ ਇੰਨਚਾਰਜ ਚੌਕੀ ਕਿਸ਼ਨਗੜ੍ਹ ਨੇ ਸਮੇਤ ਸਾਥੀ ਕਰਮਚਾਰੀਆ ਨੇ ਟੀ ਪੁਆਇੰਟ ਪਿੰਡ ਕਰਾੜੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਸਮਾਜ ਸੇਵਕ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਇਕ ਗੱਡੀ ਸਵਿਫਟ ਡਜਾਇਰ ਰੰਗ ਚਿੱਟਾ ਜਿਸ ਦੀ ਅਗਲੀ ਨੰਬਰ ਪਲੇਟ ਪਰ ਮਿੱਟੀ ਲਾਈ ਹੋਈ ਹੈ ਅਤੇ ਪਿਛਲੀ ਨੰਬਰ ਪਲੇਟ ਨਹੀਂ ਲਗਾਈ ਹੋਈ । ਜਿਸ ਵਿਚ 2 ਆਦਮੀ ਜਿਨ੍ਹਾ ਦੇ ਨਾਮ ਗੁਰਦੀਸ਼ ਸਿੰਘ ਉਰਫ ਲਾਡੀ ਪੁੱਤਰ ਬਲਦੇਵ ਸਿੰਘ ਵਾਸੀ ਰਾਣੀ ਭੱਟੀ ਥਾਣਾ ਭੋਗਪੁਰ ਹਾਲ ਵਾਸੀ ਰਣਸੀਹ ਖੁਰਦ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਅਤੇ ਉਸਦਾ ਦੋਸਤ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਬੰਤ ਸਿੰਘ ਵਾਸੀ ਲਹਿਰਾ ਮੁਹੱਬਤ ਥਾਣਾ ਭੁੱਚੋਮੰਡੀ ਜਿਲ੍ਹਾ ਬਠਿੰਡਾ ਦੇ ਹਨ। ਜੋ ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਣੀ ਭੱਟੀ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੇ ਦੂਜੀ ਸ਼ਾਦੀ ਗੁਰਮੀਤ ਕੌਰ ਨਾਲ ਕੀਤੀ ਹੋਈ ਹੈ। ਜੋ ਬਲਦੇਵ ਸਿੰਘ ਦੀ ਪਹਿਲੀ ਪਤਨੀ ਨਿਰਮਲਜੀਤ ਕੌਰ ਜੋ ਬਾਹਰ ਵਿਦੇਸ਼ ਕਨੇਡਾ ਵਿਖੇ ਰਹਿ ਰਹੀ ਹੈ, ਜਿਸਦਾ ਦਾ ਲੜਕਾ ਗੁਰਦੀਸ਼ ਸਿੰਘ ਹੈ, ਜੋ ਕਾਫੀ ਸਮੇਂ ਤੋਂ ਪਿੰਡ ਰਾਣੀ ਭੱਟੀ ਵਿਖੇ ਨਹੀ ਰਹਿ ਰਿਹਾ, ਬਲਦੇਵ ਸਿੰਘ ਦੇ ਦੂਜੇ ਵਿਆਹ ਦੀ ਪਤਨੀ ਗੁਰਮੀਤ ਕੌਰ ਆਪਣੇ ਪਤੀ ਬਲਦੇਵ ਸਿੰਘ ਦੀ ਸਾਰੀ ਜਮੀਨ ਆਪਣੇ ਨਾਮ ਕਰਨਾ ਚਾਹੁੰਦੀ ਸੀ। ਜਿਸਨੇ ਆਪਣੇ ਪਤੀ ਬਲਦੇਵ ਸਿੰਘ ਨੂੰ ਘਰ ਤੋਂ ਬਾਹਰ ਕਰੀਬ ਦੋ ਮਹੀਨੇ ਤੋਂ ਕੱਢਿਆ ਹੋਇਆ ਹੈ, ਜੋ ਹੁਸ਼ਿਆਰਪੁਰ ਤਾਰਾਗੜ੍ਹ ਡੇਰੇ ਪਰ ਰਹਿ ਰਿਹਾ ਹੈ। ਜਿਸਦੇ ਚੱਲਦੇ ਬਲਦੇਵ ਸਿੰਘ ਅਤੇ ਇਸ ਦੀ ਭੈਣ ਦਲਜੀਤ ਕੌਰ ਉਰਫ ਸ਼ਿੰਦੋ ਪਤਨੀ ਕੇਵਲ ਸਿੰਘ ਵਾਸੀ ਤਲਵੰਡੀ ਭੀਲਾ ਬਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦੇ ਨਾਲ ਗੁਰਦੀਸ਼ ਸਿੰਘ ਅਤੇ ਉਸਦਾ ਦੋਸਤ ਸੁਰਜੀਤ ਸਿੰਘ ਉਰਫ ਸੀਤਾ ਨੇ ਹਮਸਲਾਹ ਹੋ ਕੇ ਗੁਰਮੀਤ ਕੌਰ ਵਾਸੀ ਰਾਣੀ ਭੱਟੀ ਥਾਣਾ ਭੋਗਪੁਰ ਦਾ ਅੱਜ ਕਤਲ ਕਰਨ ਦੀ ਯੋਜਨਾ ਬਣਾਈ ਹੈ।
ਇਹ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਦੋਸ਼ੀਆਂ ਦੇ ਖਿਲਾਫ ਮੁੱਕਦਮਾ ਨੰਬਰ 171 ਮਿਤੀ 13-10-2022 ਅ/ਧ 115 IPC ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਕਰਕੇ ASI ਬਲਵੀਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਕਰਾੜੀ ਤੋਂ ਰਾਣੀ ਭੱਟੀ ਕੱਚਾ ਰਸਤਾ ਨੇੜੇ ਸ਼ਮਸ਼ਾਨ ਘਾਟ ਲਾਗੇ ਗੱਡੀ ਵਿਚ ਭੱਜਦੇ ਦੋਸ਼ੀ ਗੁਰਦੀਸ਼ ਸਿੰਘ ਉਰਫ ਲਾਡੀ ਅਤੇ ਸੁਰਜੀਤ ਸਿੰਘ ਉਰਫ ਸੀਤਾ ਨੂੰ ਗੱਡੀ ਸਵਫਿਟ ਡਿਜਾਇਰ ਰੰਗ ਚਿੱਟਾ ਵਿਚੋਂ ਮਾਰੂ ਹਥਿਆਰਾਂ ਸਮੇਤ ਬ੍ਰਾਮਦ ਕਰਕੇ ਕਾਬੂ ਕੀਤਾ ਗਿਆ। ਮੁੱਕਦਮਾ ਹਜਾ ਵਿਚ ਤੀਸਰੀ ਦੋਸ਼ਣ ਦਲਜੀਤ ਕੌਰ ਉਰਫ ਸ਼ਿੰਦੇ ਪਤਨੀ ਕੇਵਲ ਸਿੰਘ ਵਾਸੀ ਤਲਵੰਡੀ ਭੀਲਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਨੂੰ ਵੀ ਮਿਤੀ 13-10-2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੌਥਾ ਦੋਸ਼ੀ ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਣੀ ਭੱਟੀ ਥਾਣਾ ਭੋਗਪੁਰ ਜਿਲਾ ਜਲੰਧਰ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜੋ ਗ੍ਰਿਫਤਾਰੀ ਦੇ ਡਰ ਤੋਂ ਭੱਜ ਗਿਆ ਹੈ। ਜਿਸਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਲੁੱਟ-ਖੋਹ ਕਰਨ ਦੀ ਵਾਰਦਾਤ 24 ਘੰਟੇ ਅੰਦਰ ਟਰੇਸ
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਵੱਲੋਂ ਸਮਾਜ ਦੇ ਤੋੜੇ ਅਨਸਰਾਂ/ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ (ਤਫਤੀਸ਼) ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਵੱਲੋਂ ਲੋਨ ਕੰਪਨੀ ਦੇ ਵਰਕਰ ਪਾਸੋ 01 ਲੱਖ 58 ਹਜਾਰ 118 ਰੁਪਏ ਲੁੱਟ-ਖੋਹ ਕਰਨ ਦੀ ਵਾਰਦਾਤ ਨੂੰ 24 ਘੰਟੇ ਦੇ ਅੰਦਰ-ਅੰਦਰ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ) ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 12.10.2022 ਨੂੰ ਸੱਤਿਆ ਮਾਈਕਰੋ ਕੈਪੀਟਲ ਲਿਮਿ: ਲੋਨ ਕੰਪਨੀ ਲੱਧੇਵਾਲੀ ਜਲੰਧਰ ਦਾ ਵਰਕਰ ਸੁਖਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਿਜਲਪੁਰ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਜੋ ਬਾਣਾ ਕਰਤਾਰਪੁਰ ਦੇ ਏਰੀਆ ਪਿੰਡ ਦਿਆਲਪੁਰ, ਕੁੱਦੋਵਾਲ, ਮੱਲੀਆ . ਫਰੀਦਪੁਰ, ਅੰਬੀਆ ਤੋਹਫਾ ਵਗੈਰਾ ਵਿੱਚੋਂ ਲੋਨ ਦੀਆ ਕਿਸ਼ਤਾ ਇੱਕਠੀਆਂ ਕਰਨ ਮੋਟਰਸਾਇਕਲ ਹੀਰੋ ਹਾਡਾ ਨੰਬਰੀ ਪੀ.ਬੀ-13 ਜੈਡ-(063। ਪਰ ਆਇਆ ਸੀ ਜਦੋਂ ਉਹ ਪਿੰਡ ਅੰਬੀਆ ਤੋਹਫਾ ਤੋਂ ਕਿਸ਼ਤ ਇੱਕਠੀ ਕਰਕੇ ਵਾਪਸ ਕਰਤਾਰਪੁਰ ਰਾਹੀਂ ਜਲੰਧਰ ਜਾ ਰਿਹਾ ਸੀ ਤਾਂ ਵਕਤ ਕ੍ਰੀਬ (08.00 ਪੀ.ਐਮ ਦਾ ਹੋਵੇਗਾ ਕਿ ਜਦੋਂ ਉਹ ਹਸਨਮੁੰਡਾ ਰੋਡ ਮੋੜ ਅੰਬੀਆ ਤੋਹਫਾ ਨੇੜੇ ਪੁੱਜਾ ਤਾਂ ਹੁਸਨਮੁੰਡਾ ਸਾਇਡ ਵੱਲੇ 02 ਪਲਟੀਨਾ ਮੋਟਰਸਾਇਕਲਾਂ ਪਰ 4 ਨਾਮਲੂਮ ਵਿਅਕਤੀਆਂ ਜਿਹਨਾ ਨੇ ਸੁਖਦੀਪ ਸਿੰਘ ਪਾਸੋਂ 01 ਲੱਖ 58 ਹਜਾਰ 118 ਰੁਪਏ ਅਤੇ OPPO-A52 ਮੋਬਾਇਲ ਫੋਨ, ਟੈਬ ਮਾਰਕਾ SAMSUNG ਅਤੇ ਪਰਸ ਖੋਹ ਕੇ ਲੈ ਗਏ ਜਿਸਤੇ ਏ.ਐਸ.ਆਈ ਮਨਜੀਤ ਸਿੰਘ ਵੱਲੋਂ ਮੁਕੱਦਮਾ ਨੰਬਰ 172 ਮਿਤੀ 13,10,22 ਜੁਰਮ 379 ਬੀ ਭ:ਦ ਥਾਣਾ ਕਰਤਾਰਪੁਰ ਦਰਜ ਰਜਿਸਟਰ ਕਰਕੇ ਤਵਤੀਸ਼ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ਼ ਮੁਕੱਦਮਾ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ਼ ਕੀਤਾ ਗਿਆ।ਦੌਰਾਨੇ ਤਫਤੀਸ਼ ਜੋ ਅਸਲ ਗੱਲ ਸਾਹਮਣੇ ਆਈ ਕਿ ਮੁਦੱਈ ਮੁਕੱਦਮਾ ਸੁਖਦੀਪ ਸਿੰਘ ਵੱਲੋ ਹੀ ਆਪਣੇ ਹੀ ਸਾਥੀ ਕਸ਼ਮੀਰ ਸਿੰਘ ਪੁੱਤਰ ਕਾਲਾ ਰਾਮ ਵਾਸੀ ਕਮਾਲਪੁਰ, ਸੁਮਾਣਾ ਜਿਲ੍ਹਾ ਪਟਿਆਲਾ ਨਾਲ ਹਮਸਲਾਹ ਹੋ ਕੇ ਲੁੱਟ ਖੋਹ ਦੀ ਝੂਠੀ ਕਹਾਣੀ ਬਣਾ ਕੇ ਖੁਦ ਆਪਣੇ ਸਾਥੀ ਕਸ਼ਮੀਰ ਸਿੰਘ ਪੁੱਤਰ ਕਾਲਾ ਰਾਮ ਵਾਸੀ ਪਿੰਡ ਕਮਾਲਪੁਰ ਥਾਣਾ ਸਦਰ ਸਮਾਨਾ ਜਿਲ੍ਹਾ ਪਟਿਆਲਾ ਨਾਲ ਮਿਲਕੇ ਕੰਪਨੀ ਨਾਲ ਧੋਖਧਾੜੀ ਕਰਕੇ ਅਮਾਨਤ ਵਿੱਚ ਖਿਆਨਤ ਕੀਤੀ ਹੈ। ਜਿਸਤੇ ਮੁੱਦਈ ਮੁਕੱਦਮਾ ਸੁਖਦੀਪ ਸਿੰਘ ਅਤੇ ਉਸਦੇ ਸਾਥੀ ਕਸ਼ਮੀਰ ਸਿੰਘ ਨੂੰ ਦੋਸ਼ੀ ਬਣਾਉਦੇ ਹੋਏ ਮੁਕੱਦਮਾ ਉਕਤ ਵਿੱਚ ਜੁਰਮ 420,408,182,120-ਬੀ ਭ:ਦ ਦਾ ਵਾਧਾ ਕਰਕੇ ਸੁਖਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਿਜਲਪੁਰ ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਅਤੇ ਕਸ਼ਮੀਰ ਸਿੰਘ ਪੁੱਤਰ ਕਾਲਾ ਰਾਮ ਵਾਸੀ ਪਿੰਡ ਕਮਾਲਪੁਰ ਥਾਣਾ ਸਦਰ ਸਮਾਨਾ ਜਿਲ੍ਹਾ ਪਟਿਆਲਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕਬਜਾ ਵਿੱਚੋਂ 1 ਲੱਖ 12 ਹਜਾਰ ਰੁਪਏ ਇੱਕ ਮੋਬਾਇਲ ਫੋਨ ਅਤੇ ਇੱਕ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਬਾਕੀ ਪੈਸਿਆਂ ਦੀ ਪੁਛਗਿੱਛ ਕੀਤੀ ਜਾਵੇਗੀ ।







