ਜਲੰਧਰ ‘ਚ ਮਨੁੱਖਤਾ ਹੋਈ ਸ਼ਰਮਸਾਰ, ਔਰਤ ਨੂੰ ਰੈਸਟੋਰੈਂਟ ਮਾਲਕ/ ਮੁਲਾਜਮਾਂ ਨੇ ਬਿਨਾਂ ਕੱਪੜਿਆਂ ਤੋਂ ਨੰਗੀ ਹਾਲਤ ‘ਚ ਬਾਹਰ ਕੱਢਿਆ

ਜਲੰਧਰ ਤੋਂ ਜੋ ਤਸਵੀਰਾਂ ਆਹਮਣੇ ਆਈਆਂ ਹਨ ਉਸ ਨੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ ਅਤੇ ਹੈਰਾਨ ਕਰਨ ਵਾਲੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਇਕ ਔਰਤ ਨਗਨ ਹਾਲਤ ‘ਚ ਇੱਕ ਰੈਸਟੋਰੈਂਟ ‘ਚ ਦਾਖਲ ਹੋ ਹੰਗਾਮਾ ਕਰਦੀ ਨਜ਼ਰ ਆਈ।
ਇਸ ਤੋਂ ਬਾਅਦ ਉਸ ਮਹਿਲਾ ਨੂੰ ਰੈਸਟੋਰੈਂਟ ਦੇ ਮਾਲਕ ਅਤੇ ਕਰਮਚਾਰੀਆਂ ਵਲੋਂ ਬਿਨਾਂ ਕੱਪੜਿਆਂ ਦੇ ਨੰਗੀ ਹਾਲਤ ‘ਚ ਰੈਸਟੋਰੈਂਟ ‘ਚੋਂ ਬਾਹਰ ਕੱਦ ਦਿੱਤਾ। ਪੰਜਾਬ ਪੁਲਸ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਸੀ ਪਰ ਪੁਲਿਸ ਨੇ ਨਾ ਤਾਂ ਔਰਤ ਦੀ ਹਾਲਤ ਦਾ ਜਾਇਜਾ ਲਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ। ਤਸਵੀਰਾਂ ‘ਚ ਨੰਦਨ ਇਲਾਕੇ ‘ਚ ਇਕ ਨਿੱਜੀ ਰੈਸਟੋਰੈਂਟ ਦੇ ਮਾਲਕ ਅਤੇ ਸਟਾਫ ਵਲੋਂ ਇਕ ਔਰਤ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਜਦਕਿ ਉਕਤ ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਵੀ ਨਜ਼ਰ ਆ ਰਹੇ ਹਨ।
ਇਸ ਮਾਮਲੇ ਬਾਰੇ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕੈਮਰੇ ਦੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਰੇਹੜੀਆਂ ਲਗਾ ਕੇ ਆਪਣਾ ਕੰਮ ਕਰਨ ਵਾਲੇ ਪ੍ਰਵਾਸੀ ਲੋਕਾਂ ਨੇ ਦੱਸਿਆ ਕਿ ਜਿਸ ਔਰਤ ਨੂੰ ਰੇਸਤਰਾਂ ਵੱਲੋਂ ਨੰਗੀ ਹਾਲਤ ‘ਚ ਬਾਹਰ ਕੱਢਿਆ ਗਿਆ, ਉਸ ਦੀ ਹਾਲਤ ਠੀਕ ਨਹੀਂ ਸੀ। ਔਰਤ ਨੇ ਪਹਿਲਾਂ ਕੱਪੜੇ ਪਾਏ ਹੋਏ ਸਨ ਅਤੇ ਫਿਰ ਉਹ ਰੈਸਟੋਰੈਂਟ ਦੇ ਅੰਦਰ ਚਲੀ ਗਈ। ਪ੍ਰਵਾਸੀ ਲੋਕਾਂ ਨੇ ਦੱਸਿਆ ਕਿ ਪਹਿਲਾਂ ਤਾਂ ਮਹਿਲਾ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ, ਬਾਅਦ ‘ਚ ਉਸ ਔਰਤ ਵਲੋਂ ਰੈਸਟੋਰੈਂਟ ਦੇ ਅੰਦਰ ਵੀ ਹੱਥੋਪਾਈ ਕੀਤੀ ਗਈ। ਜਦੋਂ ਉਸ ਨੂੰ ਰੈਸਟੋਰੈਂਟ ਤੋਂ ਬਾਹਰ ਕੱਢਿਆ ਗਿਆ ਤਾਂ ਮਹਿਲਾ ਫਲਾਈਓਵਰ ਵੱਲ ਬੇਹੋਸ਼ੀ ਦੀ ਹਾਲਤ ਵਿਚ ਚਲੀ ਗਈ।
ਇਸ ਸ਼ਰਮਨਾਕ ਘਟਨਾ ਸਬੰਧੀ ਜਲੰਧਰ ਥਾਣਾ ਡਵੀਜ਼ਨ ਨੰਬਰ 1 ਦੇ ਐਸ.ਐਚ.ਓ ਜਤਿੰਦਰ ਕੁਮਾਰ ਨੇ ਕਿਹਾ ਕਿ ਇਹ 11 ਤਰੀਕ ਦੀ ਘਟਨਾ ਹੈ। ਜਦੋਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਨੇ ਦੋ ਮਹਿਲਾ ਕਾਂਸਟੇਬਲਾਂ ਨੂੰ ਉੱਥੇ ਭੇਜਿਆ ਅਤੇ ਉਨ੍ਹਾਂ ਕਾਂਸਟੇਬਲਾਂ ਨੇ ਔਰਤ ਦੇ ਕੱਪੜੇ ਪਾਏ ਹੋਏ ਸਨ। ਜਦੋਂ ਉਨ੍ਹਾਂ ਨੂੰ ਇਸ ਵੀਡੀਓ ਸਬੂਤ ਸਬੰਧੀ ਰਿਹਾਇਸ਼ ਦੇ ਮਾਲਕ ਵੱਲੋਂ ਕੀਤੀ ਸ਼ਿਕਾਇਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂਇਸ ਬਾਰੇ ਬੋਲਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੂੰ ਔਰਤ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਔਰਤ ਇਸ ਸਮੇਂ ਕਿੱਥੇ ਹੈ।
ਇਸ ਮਾਮਲੇ ਬਾਰੇ ਹਿਊਮਨ ਰਾਈਟਸ ਚੇਅਰਮੈਨ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਇੱਕ ਔਰਤ ਨਗਨ ਹਾਲਤ ਵਿੱਚ ਸੀ ਅਤੇ ਲੋਕਾਂ ਵੱਲੋਂ ਔਰਤ ਨਾਲ ਅਸ਼ਲੀਲ ਵਿਵਹਾਰ ਕੀਤਾ ਗਿਆ ਹੈ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਜਲੰਧਰ ਵਿੱਚ ਜੋ ਕੁਝ ਵਾਪਰਿਆ ਹੈ, ਉਸ ਨੇ ਮਨੁੱਖਤਾ ਨੂੰ ਪੂਰੀ ਤਰ੍ਹਾਂ ਸ਼ਰਮਸਾਰ ਕਰ ਦਿੱਤਾ ਹੈ।









