JalandharReligious

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਵਿਖੇ ਨਤਮਸਤਕ ਹੋਏ ਭਾਜਪਾ ਆਗੂ ਸ੍ਰੀਨਿਵਾਸੁਲੂ

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਗੱਦੀ ਪੁਰਬ ‘ਤੇ ਧਾਰਮਿਕ ਸਮਾਗਮ ਉਲੀਕੇ ਗਏ। ਇਸ ਮੌਕੇ ਪੰਜਾਬ ਭਾਜਪਾ ਦੇ ਸੰਗਠਨ ਮਹਾਮੰਤਰੀ ਸ੍ਰੀਨਿਵਾਸੁਲੂ, ਭਾਜਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਦੇ ਨਾਲ ਗੁਰੂ ਦੇ ਚਰਨਾਂ ‘ਚ ਨਤਮਸਤਕ ਹੋਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਰਾਪਤ ਕੀਤੀਆਂ। ਉਨ੍ਹਾਂ ਨਾਨਕ ਨਾਮ ਲੇਵਾ ਸਮੂਹ ਸੰਗਤ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਗੁਰੂ ਵਲੋਂ ਦਰਸਾਏ ਰਸਤੇ ‘ਤੇ ਚੱਲ ਕੇ ਆਪਣਾ ਜੀਵਨ ਸੁਹਾਲਾ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਗੁਰੂਦਵਾਰਾ ਕਮੇਟੀ ਦੇ ਮੈਂਬਰਾਂ ਨੇ ਸੰਗਠਨ ਮਹਾਮੰਤਰੀ ਸ਼੍ਰੀਨਿਵਾਸੁਲੂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲ੍ਹਾ ਉੱਤਰੀ ਪ੍ਰਧਾਨ ਅਮਰਜੀਤ ਸਿੰਘ ਅਮਰੀ, ਅਰੁਣ ਸ਼ਰਮਾ, ਜੋਗੀ ਤੱਲ੍ਹਣ ਭਾਜਪਾ ਮੰਡਲ ਪ੍ਰਧਾਨ ਪਤਾਰਾ, ਪ੍ਰਸ਼ੋਤਮ ਗੋਗੀ ਮੈਂਬਰ ਓਬੀਸੀ ਮੋਰਚਾ ਪੰਜਾਬ, ਆਈਟੀ ਸੈੱਲ ਮੀਡੀਆ ਵਿਭਾਗ ਦੇ ਮੁਖੀ ਰਾਕੇਸ਼ ਗੋਇਲ, ਨਰਿੰਦਰ ਸਿੰਘ ਚੰਦੀ, ਜਗਦੀਸ਼ ਕੁਮਾਰ ਜੱਸਲ, ਮਨਜੀਤ ਸਿੰਘ ਕੋਟਲੀ, ਇੰਦਰਜੀਤ ਮਿੰਟੂ, ਡਾ. ਭੁਪਿੰਦਰ ਕੁਮਾਰ, ਬਲਵੀਰ ਲਾਲ ਬੀਰੂ, ਡਾ. ਜਸਵੀਰ ਕੁਮਾਰ, ਰਾਜੀਵ ਕੁਮਾਰ ਪੰਜਾ, ਰਾਜੇਸ਼ ਕਪੂਰ, ਦਵਿੰਦਰ ਕੁਮਾਰ, ਹਰਦੀਪ ਜੱਸੀ, ਨੀਨਾ ਜੈਨ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।

Back to top button