Punjab

ਪੰਜਾਬ ਪੁਲੀਸ ਦੇ ਡੀਐੱਸਪੀ ਦੇ ਗੋਲੀ ਲੱਗਣ ਨਾਲ ਹੋਈ ਮੌਤ

ਇਸ ਵੇਲੇ ਨਾਭਾ ਤੋਂ ਵੱਡੀ ਖਬਰ ਆਈ ਹੈ ਜਿੱਥੇ ਡੀਐੱਸਪੀ ਗਗਨਦੀਪ ਸਿੰਘ ਭੁੱਲਰ ਦੇ ਸ਼ੱਕੀ ਹਾਲਤ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ  ਉਕਤ ਡੀਐਸਪੀ ਭੁੱਲਰ ਐੱਸ ਹੋ ਜੀ ਵਿਚ ਤੈਨਾਤ ਸੀ ਪੁਲੀਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂ ਕਿ ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਸਕਿਆ

ਦੱਸ ਦਈਏ ਕਿ ਇਹ ਗੋਲੀ 32 ਬੋਰ ਦੀ ਰਿਵਾਲਵਰ ਨਾਲ ਚੱਲੀ ਹੈ, ਇਹ ਰਿਵਾਲਵਰ ਡੀ.ਐਸ.ਪੀ ਦੀ ਹੀ ਸੀ ਪਰ ਇਹ ਪ੍ਰਾਈਵੇਟ ਰਿਵਾਲਵਰ ਦੱਸੀ ਜਾ ਰਹੀ ਹੈ। ਨਾਭਾ ਸ਼ਹਿਰ ਦੇ ਮਾਡਲ ਰੋਡ ਤੇ ਸਥਿਤ ਡੀ.ਐਸ.ਪੀ ਗਗਨਦੀਪ ਸਿੰਘ ਭੁੱਲਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਡੀ.ਐਸ.ਪੀ ਦੇ ਘਰ ‘ਚ ਹੀ ਗੋਲੀ ਚਲੀ ਹੈ।

ਮੌਤ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚ ਗਿਆ ਹੈ, ਇਸ ਤੋਂ ਬਾਅਦ ਪੁਲਿਸ ਪੁਹੁੰਚ ਗਈ ਤੇ ਇਹ ਮੌਤ ਕਿਵੇਂ ਹੋਈ ਪੁਲੀਸ ਜਾਂਚ ਵਿੱਚ ਜੁੱਟ ਗਈ। ਦੇਰ ਰਾਤ ਨੂੰ ਹੀ ਪਟਿਆਲਾ ਦੇ ਐਸ.ਐਸ.ਪੀ ਦੀਪਕ ਪਾਰਿਕ ਵੀ ਮੌਕੇ ਤੇ ਪਹੁੰਚ ਗਏ। ਮ੍ਰਿਤਕ ਡੀ.ਐਸ.ਪੀ (ਐਸ.ਓ.ਜੀ ਵਿੰਗ) ਪਟਿਆਲਾ ਵਿਖੇ ਤੈਨਾਤ ਸਨ। ਨਾਭਾ ਦੇ ਐੈਸ.ਐੈਚ.ਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਡੀ.ਐਸ.ਪੀ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ, ਗੋਲੀ ਡੀ.ਐਸ.ਪੀ ਦੇ ਸਿਰ ਵਿੱਚ ਲੱਗੀ ਹੈ । ਦੱਸ ਦਈਏ ਕਿ ਡੀ.ਐਸ.ਪੀ ਗਗਨਦੀਪ 34 ਸਾਲ ਦੇ ਸਨ, ਉਹ ਅਜੇ ਕੁਆਰੇ ਸੀ ਤੇ ਘਰ ਵਿੱਚ ਇਕੱਲੇ ਸਨ, ਸਿਰਫ ਇੱਕ ਕੇਅਰਟੇਕਰ ਉਨ੍ਹਾਂ ਦੇ ਨਾਲ ਸੀ, ਉਨ੍ਹਾਂ ਦੇ ਮਾਤਾ ਕਿਤੇ ਬਾਹਰ ਗਏ ਸਨ ਜਦ ਇਹ ਪੂਰੀ ਵਰਾਦਾਤ ਹੋਈ । ਡੀ.ਐਸ.ਪੀ ਦੀ ਰਹੱਸਮਈ ਹਲਾਤਾਂ ਵਿੱਚ ਦੀ ਹੋਈ ਮੌਤ ਪੁਲਸ ਲਈ ਵੱਡੀ ਚੁਣੌਤੀ ਹੈ , ਘਰ ‘ਚ ਹੀ ਸੀਸੀਟੀਵੀ ਕੈਮਰੇ ਲੱਗੇ ਨੇ ਜਿਨ੍ਹਾਂ ਦੀ ਜਾਂਚ ਪੁਲਿਸ ਕਰ ਰਹੀ ਹੈ , ਇਸ ਮੌਕੇ ਤੇ ਨਾਭਾ ਦੇ ਐੈਸ.ਐੈਚ.ਓ ਹੈਰੀ ਬੋਪਾਰਾਏ ਨੇ ਕਿਹਾ ਕਿ ਡੀ.ਐਸ.ਪੀ ਗਗਨਦੀਪ ਸਿੰਘ ਭੁੱਲਰ ਦੀ ਮੌਤ ਸਿਰ ਤੇ ਗੋਲੀ ਲੱਗਣ ਨਾਲ ਹੋਈ ਹੈ। ਅਸੀਂ ਕਾਰਨਾ ਦਾ ਅਜੇ ਪਤਾ ਲਗਾ ਰਹੇ ਹਾਂ ਉਨ੍ਹਾਂ ਦੀ ਮੌਤ ਕਿਵੇਂ ਹੋਈ ਹੈ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ।

Leave a Reply

Your email address will not be published.

Back to top button