JalandharPunjab

ਥਾਣਾ ਸਦਰ ਦੀ ਪੁਲਿਸ ਨੇ ਮਾਸੂਮ ਬੱਚੀ ਦੇ ਕਾਤਲ ਬਾਪ ਨੂੰ 4 ਘੰਟੇ ਦੇ ਅੰਦਰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਥਾਣਾ ਸਦਰ ਦੀ ਪੁਲਿਸ ਵਲੋਂ 6 ਮਹੀਨੇ ਦੀ ਮਾਸੂਮ ਬੱਚੀ ਦੇ ਕਾਤਲ ਬਾਪ ਨੂੰ 4 ਘੰਟੇ ਦੇ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ।

ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦਿਵਾਲੀ ਦੇ ਮੱਧੇਨਜਰ ਚਲ ਰਹੀ ਸਪੈਸਲ ਮੁਹਿਮ ਤਹਿਤ ਸ੍ਰੀ ਅਦਿਤਿਆ IPS , ADCP ਸਿਟੀ-2, ਅਤੇ ਸ੍ਰੀ ਬਬਨਦੀਪ ਸਿੰਘ PPS , ACP ਸਬ ਡਵੀਜਨ-5 ਕੰਨਟੋਨਮੈਂਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਤੇ ਮਿਤੀ 24.10.22 ਨੂੰ ਇੱਕ ਐਮਰਜੈਂਸੀ ਚਿੱਟ ਮੌਸੂਲ ਥਾਣਾ ਹੋਈ ਕਿ ਲੜਕੀ ਉਮਰ 6 ਮਹੀਨੇ ਪੁੱਤਰੀ ਅਰਜਨ ਵਾਸੀ ਫੋਲੜੀਵਾਲ ਜੋ ਸ਼ੱਕੀ ਹਾਲਤ ਵਿੱਚ ਮ੍ਰਿਤਕ ਆਈ ਹੈ, ਜਿਸਤੇ ASI ਸੰਜੇ ਕੁਮਾਰ ਨੰਬਰ 866 ਸਿਵਲ ਹਸਪਤਾਲ ਜਮਸ਼ੇਰ ਪੁੱਜਾ, ਜਿੱਥੇ ਮ੍ਰਿਤਕ ਲੜਕੀ ਵਰਸ਼ਾ ਉਰਫ ਲਾਡੋ ਦੀ ਮਾਤਾ ਬਿਜਲੀ ਗੁਆਂਢੀਆ ਦੀ ਹਾਜਰੀ ਵਿੱਚ ਸਿਵਲ ਹਸਪਤਾਲ ਮੁਲਾਕੀ ਹੋਈ ਜਿੱਥੇ ਡਾਕਟਰ ਸਾਹਿਬ ਵਲੋਂ ਲੜਕੀ ਵਰ ਉਰਫ ਲਾਡੋ ਨੂੰ ਮ੍ਰਿਤਕ ਕਰਾਰ ਦਿੱਤਾ ਜਾ ਚੁੱਕਾ ਸੀ, ਜਿਸਦੀ ਲਾਸ਼ ਨੂੰ ਸਵਾਰੀ ਪ੍ਰਬੰਧ ਕਰਕੇ ਪੋਸਟਮਾਰਟਮ ਲਈ ਮੋਰਚਰੀ ਐਂਡ ਹਾਊਸ ਸਿਵਲ ਹਸਪਤਾਲ ਜਲੰਧਰ ਵਿੱਚ ਰੱਖਵਾਇਆ ਗਿਆ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ACP ਕੈਂਟ ਬਬਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਰਪਟ ਨੰਬਰ 14 ਮਿਤੀ 25.10.2022 ਦਰਜ ਰਜਿਸਟਰ ਕੀਤੀ ਗਈ ਸੀ। ਉਕਤ ਵਿਸ਼ੇ ਦੇ ਸਬੰਧ ਵਿਚ ਮਿਤੀ 25.10.22 ਨੂੰ INSP. ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਸਦਰ ਜਲੰਧਰ ਸਮੇਤ SI ਮਨਪ੍ਰੀਤ ਕੌਰ , ASI ਸੰਜੇ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਫੋਲੜੀਵਾਲ ਮ੍ਰਿਤਕ ਬੱਚੀ ਦੇ ਘਰ ਪੁੱਜ ਕੇ ਉਸਦੀ ਮਾਤਾ ਬਿਜਲੀ ਪੱਤਨੀ ਅਰਜਨ ਪੁੱਤਰ ਲੇਟ ਆਸੀਨ ਰਸੀਹ ਵਾਸੀ ਪਿੰਡ ਮਿਰਗੰਜ ਥਾਣਾ ਮਿਰਗੰਜ ਜਿਲਾ ਪੂਰਨੀਆਂ ਸਟੇਟ ਬਿਹਾਰ ਪੁੱਤਰੀ ਰਾਜੂ ਪੁੱਤਰ ਬਸੰਤ ਵਾਸੀ ਪਿੰਡ ਚਿਤਰੀਆ ਪੀਰ ਜਿਲਾ ਕਲਿਹਾਰ ਸਟੇਟ ਬਿਹਾਰ ਹਾਲ ਵਾਸੀ ਪਿੰਡ ਬੋਹੜਾ ਥਾਣਾ ਕ੍ਰਮ ਕਲਾ ਜਿਲਾ ਲੁਧਿਆਣਾ ਦੇ ਬਿਆਨ ਹਾਸਲ ਕਰਕੇ ਅਰਜਨ ਪੁੱਤਰ ਲੇਟ ਆਸੀਨ ਰਸੀਹ ਵਾਸੀ ਪਿੰਡ ਮਿਰਗੰਜ ਥਾਣਾ ਮਿਰਗੰਜ ਜਿਲਾ ਪੂਰਨੀਆਂ ਸਟੇਟ ਬਿਹਾਰ ਪੁੱਤਰੀ ਰਾਜੂ ਪੁੱਤਰ ਬਸੰਤ ਵਾਸੀ ਪਿੰਡ ਚਿਤਰੀਆ ਪੀਰ ਜਿਲਾ ਕਟਿਹਾਰ ਸਟੇਟ ਬਿਹਾਰ ਹਾਲ ਵਾਸੀ ਪਿੰਡ ਬੋਹੜਾ ਥਾਣਾ ਕੂਮ ਕਲਾ ਜਿਲਾ ਲੁਧਿਆਣਾ ਖਿਲਾਫ ਮੁਕੱਦਮਾ ਨੰਬਰ 175 ਮਿਤੀ 25.10.22 ਅ/ਧ 302 ਭ:ਦ ਥਾਣਾ ਸਦਰ ਮੁਕਦਮਾ ਦਰਜ ਕੇ INSP. ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਸਦਰ ਜਲੰਧਰ : ਸਮੇਤ SI ਮਨਪ੍ਰੀਤ ਕੌਰ, ASI ਸੰਜੇ ਕੁਮਾਰ ਸਮੇਤ ਪੁਲਿਸ ਪਾਰਟੀ ਦੇ 4 ਘੰਟੇ ਦੇ ਅੰਦਰ ਮੁੱਕਦਮਾ ਹਜਾ ਦੇ ਦੋਸ਼ੀ ਅਰਜਨ ਪੁੱਤਰ ਲੇਟ ਆਸੀਨ ਰਸੀਹ ਵਾਸੀ ਪਿੰਡ ਮਿਰਗੰਜ ਥਾਣਾ ਮਿਲਗੰਜ ਜਿਲਾ ਪੂਰਨੀਆਂ ਸਟੇਟ ਬਿਹਾਰ ਪੁੱਤਰੀ ਰਾਜੂ ਪੁੱਤਰ ਬਸੰਤ ਵਾਸੀ ਪਿੰਡ ਚਿਤਰੀਆ ਪੀਰ ਜਿਲਾ ਕਤਿਹਾਰ ਸਟੇਟ ਬਿਹਾਰ ਹਾਲ ਵਾਸੀ ਪਿੰਡ ਬੋਹੜਾ ਥਾਣਾ ਕੂਮ ਕਲਾ ਜਿਲਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਅਰਜਨ ਪਾਸੋਂ ਪੁੱਛਗਿਛ ਜਾਰੀ ਹੈ, ਜਿਸਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

Leave a Reply

Your email address will not be published. Required fields are marked *

Back to top button